ਸੰਗਰੂਰ ਲੋਕ ਸਭਾ ਚੋਣ (Sangrur Lok Sabha Bye Election) ਲਈ ਸ਼੍ਰੋਮਣੀ ਅਕਾਲੀ ਦਲ (Shriomani Akali Dal) ਦੀ ਸਾਂਝੀ ਉਮੀਦਵਾਰ ਕਮਲਜੀਤ ਕੌਰ ਰਾਜੋਆਣਾ (Kamaljit Kaur Rajoana) ਨੇ ਪੰਜਾਬ ਸਰਕਾਰ (Punjab Government) ਨੂੰ ਚਿੱਠੀ ਲਿਖ ਕੇ ਸਿਕਿਓਰਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕਮਲਜੀਤ ਕੌਰ ਨੇ ਇਸ ਸਬੰਧੀ ਐਸਐਸਪੀ ਸੰਗਰੂਰ ਨੂੰ ਚਿੱਠੀ ਲਿਖ ਕੇ ਸਿਕਿਓਰਟੀ ਨਾ ਲੈਣ ਲਈ ਕਿਹਾ ਹੈ।
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬਾ ਕਮਲਜੀਤ ਕੌਰ ਨੇ ਕਿਹਾ, ਮੈ ਕੌਮੀ ਮਿਸ਼ਨ ਆਪਣੇ ਬੰਦੀ ਵੀਰਾਂ ਦੀ ਰਿਹਾਈ ਨੂੰ ਲੈ ਕੇ ਸੰਗਰੂਰ ਜ਼ਿਮਨੀ ਚੋਣ ਲੜਨ ਲਈ ਪੰਥਕ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੀ ਹਾਂ। ਅੱਜ ਨਾਮਜ਼ਦਗੀ ਪੇਪਰ ਦਾਖਲ ਕਰਾਉਣ ਤੋਂ ਬਾਅਦ ,ਪੰਜਾਬ ਸਰਕਾਰ ਵੱਲੋਂ ਮੈਨੂੰ ਪੁਲਿਸ ਸਕਿਉਰਟੀ ਮੁਹਈਆ ਕਰਵਾਈ ਗਈ। ਮੇਰਾ ਪਰਿਵਾਰ ਪੰਥ ਦਾ ਪਰਿਵਾਰ ਹੈ, ਸ਼ਹੀਦਾਂ ਤੇ ਬੰਦੀ ਸਿੰਘਾਂ ਦਾ ਪਰਿਵਾਰ ਹੈ।”

ਐਸਐਸਪੀ ਸੰਗਰੂਰ ਨੂੰ ਲਿਖੀ ਚਿੱਠੀ।
ਉਨ੍ਹਾਂ ਅੱਗੇ ਕਿਹਾ, ”ਮੈਨੂੰ ਖਾਲਸਾ ਪੰਥ ਅਤੇ ਸਮੂਹ ਪੰਜਾਬੀਆਂ ਤੇ ਮਾਣ ਹੈ ਕਿ ਇੱਕ ਧੀ ਅਤੇ ਭੈਣ ਹੋਣ ਦੇ ਨਾਤੇ ਮੇਰੀ ਸੁਰੱਖਿਆ ਖਾਲਸਾ ਪੰਥ ਕਰੇਗਾ। ਇਸ ਕਰਕੇ ਮੈ ਪੰਜਾਬ ਸਰਕਾਰ ਦੀ ਸਰਕਾਰੀ ਸਕਿਉਰਟੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।”
ਜ਼ਿਕਰਯੋਗ ਹੈ ਕਿ ਬੀਬਾ ਕਮਲਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ, ਪੰਥਕ ਜਥੇਬੰਦੀਆ ਅਤੇ ਬਹੁਜਨ ਸਮਾਜ ਪਾਰਟੀ ਇਸ ਉਪ ਲੋਕ ਸਭਾ ਚੋਣ ਵਿੱਚ ਹਮਾਇਤ ਕਰ ਰਹੀਆਂ ਹਨ।






