ਮੋਹਾਲੀ: ਡੇਰਾਬੱਸੀ ਪੁਲਿਸ ਨੇ ਇੱਕ ਕਾਰ ਸਵਾਰ ਔਰਤ ਨੂੰ 1.5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਬਖਸ਼ੀਸ਼ ਸਿੰਘ ਮਾਨ ਨੇ ਦੱਸਿਆ ਕਿ ਮੁਬਾਰਕਪੁਰ ਪੁਲਿਸ ਨੇ ਅੰਬਾਲਾ ਚੰਡੀਗੜ੍ਹ ਮੁੱਖ ਮਾਰਗ ’ਤੇ ਜਵਾਹਰਪੁਰ ਕੱਟ ਨੇੜੇ ਮੋਡ ’ਤੇ ਵਾਹਨਾਂ ਦੀ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲਿਸ ਨੇ ਚੈਕਿੰਗ ਲਈ ਗੱਡੀ ਨੂੰ ਰੋਕਿਆ। ਪੁਲਿਸ ਨੇ ਜਦੋਂ ਕਾਰ ਦੀ ਚੈਕਿੰਗ ਕੀਤੀ ਤਾਂ ਕਾਰ ਸਵਾਰ 60 ਸਾਲਾ ਔਰਤ ਦੇ ਗਲੇ ਵਿੱਚ ਕਾਲੇ ਰੰਗ ਦਾ ਬੈਗ ਸੀ। ਇਸ ਮੌਕੇ ‘ਤੇ ਨਾਰਕੋਟਿਕਸ ਡੀ.ਐਸ.ਪੀ ਨੂੰ ਬੁਲਾ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਔਰਤ ਦੀ ਪਛਾਣ ਪਿੰਡ ਸਲੀਮਪੁਰ, ਥਾਣਾ ਜਗਰਾਓਂ ਵਜੋਂ ਹੋਈ ਹੈ। ਪੁਲਿਸ ਨੇ ਔਰਤ ਨੂੰ ਮੌਕੇ ਉਤੇ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ।






