ਸੰਗਰੂਰ ਜ਼ਿਮਨੀ ਚੋਣ ਲਈ ਵੋਟਰਾਂ ‘ਚ ਉਤਸ਼ਾਹ ਘੱਟ ਦਿਖਾਈ ਦੇ ਰਿਹਾ ਹੈ। ਤਿੰਨ ਵਜੇ ਤੱਕ ਸਿਰਫ਼ 29.07% ਫੀਸਦ ਵੋਟਿੰਗ ਹੋਈ। ਇਸ ਤੋਂ ਪਹਿਲਾਂ 1 ਵਜੇ ਤੱਕ ਸਿਰਫ਼ 22.21 ਫੀਸਦ ਵੋਟਿੰਗ ਹੋਈ। ਸੁਨਾਮ ‘ਚ ਸਭ ਤੋਂ ਵੱਧ 24.90 ਫੀਸਦ ਤੇ ਧੂਰੀ ‘ਚ ਸਭ ਤੋਂ ਘੱਟ 18% ਵੋਟਿੰਗ ਹੋਈ। ਵੋਟਰ 1766 ਬੂਥਾਂ ਤੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ। ਸੰਗਰੂਰ ਵਿੱਚ 16 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ।

ਵੋਟਿੰਗ ਘੱਟ ਹੋਣ ਦੀ ਸੂਰਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ’ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਸਮਾਂ ਝੋਨੇ ਦੇ ਸੀਜਨ ਦਾ ਹੈ ..ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਤੇ ਗਏ ਹੋਏ ਨੇ …ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ਤਾਂ ਕਿ ਓਹ ਵੀ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸਵਿੰਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ…’






