ਰਿਲਾਇੰਸ ਫਾਊਂਡੇਸ਼ਨ (Reliance Foundation) ਹਸਪਤਾਲ ਸੋਮਵਾਰ ਨੂੰ ਧਮਕੀ ਭਰੇ ਫ਼ੋਨ ਆਏ ਜਿਨ੍ਹਾਂ ਵਿੱਚ ਰਿਲਾਇੰਸ ਇੰਡਸਟਰੀ ਦੇ ਮਲਿਕ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ। ਕੁਲ ਚਾਰ ਧਮਕੀ ਭਰੇ ਕਾਲ ਹਸਪਤਾਲ ‘ਚ ਆਏ। ਇਹ ਧਮਕੀ ਭਰੇ ਫ਼ੋਨ ਸਵੇਰੇ 10:30 ਤੇ ਆਏ। ਪੁਲਿਸ ਨੇ ਇਸ ਮਾਮਲੇ ਵਿੱਚ ਮੁੰਬਈ ਕਰਾਈਮ ਬ੍ਰਾਂਚ ਨੇ ਐੱਮ ਐੱਚ ਬੀ ਕੋਲੋਨੀ ਤੋਂ ਇੱਕ ਸ਼ੱਕੀ ਨੂੰ ਗਿਰਫ਼ਤਾਰ ਕਰ ਲਿਆ ਹੈ।
ਹਸਪਤਾਲ ਪ੍ਰਸ਼ਾਸ਼ਨ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਬਾਰੇ ਸ਼ਿਕਾਇਤ ਡੀ ਬੀ ਮਾਰਗ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਹੈ। ਇਸ ਅਧਾਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਦੇ ਅਧਾਰ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਫੋਨ ਕਰਨ ਵਾਲਾ ਦਿਮਾਗ਼ੀ ਤੌਰ ਉੱਤੇ ਬਿਮਾਰ ਲੱਗਦਾ ਹੈ। ਸੂਤਰਾਂ ਮੁਤਾਬਿਕ ਪੁਲਿਸ ਦੀ ਮੌਜੂਦਗੀ ਅੰਬਾਨੀ ਦੇ ਘਰ ਦੇ ਆਲੇ ਦੁਆਲੇ ਵਧ ਦਿੱਤੀ ਗਈ ਹੈ। ਮੁੰਬਈ ਪੁਲਿਸ ਮੁਤਾਬਿਕ, “ਕਾਲ ਕਰਨ ਵਾਲੇ ਦੀ ਲੋਕੇਸ਼ਨ ਪਤਾ ਕਰਨ ਲਈ ਜਾਂਚ ਜਾਰੀ ਹੈ।”






