Mohali Fair Incident After Punjab Government Issue Guidelines For Fair: ਮੋਹਾਲੀ ਹਾਦਸੇ ਤੋਂ ਬਾਅਦ ਭਗਵੰਤ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ। ਮਾਨ ਸਰਕਾਰ ਵੱਲੋਂ ਮੋਹਾਲੀ ਹਾਦਸੇ ਤੋਂ ਸਬਕ ਲੈਂਦੇ ਹੋਏ ਪੰਜਾਬ ਵਿੱਚ ਹਰ ਥਾਂ ਲੱਗਣ ਵਾਲੇ ਮੇਲੇ ਦੀ ਮਨਜੂਰੀ ਲੈਣੀ ਨਿਸਚਿਤ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਮੇਲਿਆਂ ਸਬੰਧੀ ਇਸ ਫੈਸਲੇ ਨਾਲ ਹੁਣ ਸੂਬੇ ਵਿੱਚ ਲੱਗਣ ਵਾਲੇ ਮੇਲੇ ਲਈ ਪਹਿਲਾਂ ਪ੍ਰਸ਼ਾਸਨ ਤੋਂ ਮਨਜੂਰੀ ਲੈਣੀ ਜ਼ਰੂਰੀ ਹੋਵੇਗੀ, ਜਿਸਤੋਂ ਬਾਅਦ ਹੀ ਮੇਲਾ ਲਾਇਆ ਸਕੇਗਾ। ਬਿਨਾਂ ਮਨਜੂਰੀ ਮੇਲਾ ਲਾਉਣ ਵਾਲਿਆਂ ‘ਤੇ ਕੇਸ ਦਰਜ ਹੋਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਸਰਕਾਰ ਵੱਲੋਂ ਹੁਕਮ ਕੀਤੇ ਗਏ ਹਨ ਕਿ ਜੇਕਰ ਕਿਸੇ ਵੀ ਜ਼ਿਲ੍ਹੇ ਵਿੱਚ ਮੇਲੇ ਵਿੱਚ ਝੂਲੇ ਲਗਾਏ ਜਾਂਦੇ ਹਨ ਤਾਂ ਮਨਜੂਰੀ ਦੇ ਹਿਸਾਬ ਨਾਲ ਹੀ ਨਿਯਮ ਹੋਣਗੇ, ਨਹੀਂ ਤਾਂ ਨਾਲ ਦੀ ਨਾਲ ਹੀ ਕੇਸ ਦਰਜ ਕੀਤਾ ਜਾਵੇਗਾ।
ਇਸਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਮੇਲੇ ਲਈ ਵੱਖਰੇ ਤੌਰ ‘ਤੇ ਇੱਕ ਕਮੇਟੀ ਵੀ ਬਣਾਈ ਜਾਵੇਗੀ, ਜਿਸ ਵਿੱਚ ਡੀਸੀ ਸਮੇਤ ਐਸਡੀਐਮ ਅਤੇ ਐਸਐਸਪੀ ਸਮੇਤ ਉਚ ਅਧਿਕਾਰੀ ਸ਼ਾਮਲ ਹੋਣਗੇ।
ਇਹ ਕਮੇਟੀ ਜ਼ਿਲ੍ਹੇ ਵਿੱਚ ਲੱਗਣ ਵਾਲੇ ਹਰ ਮੇਲੇ ਵਿੱਚ ਸਾਰੇ ਮਾਪਦੰਡਾਂ ਨੂੰ ਖੁਦ ਚੈਕ ਕਰੇਗੀ। ਜ਼ਿਲ੍ਹੇ ਦੀ ਪੁਲਿਸ ਦਾ ਵੀ ਮੇਲੇ ਉਪਰ ਪੂਰੀ ਨਜ਼ਰ ਰਹੇਗੀ ਅਤੇ ਗਸ਼ਤ ਗੱਡੀਆਂ ਵੀ ਮੌਕੇ ਉਪਰ ਮੌਜੂਦ ਰਹਿਣਗੀਆਂ, ਜੋ ਕਿ ਮੇਲੇ ਦੀ ਸਮੇਂ-ਸਮੇਂ ‘ਤੇ ਚੈਕਿੰਗ ਕਰਨਗੀਆਂ।
ਜ਼ਿਕਰਯੋਗ ਹੈ ਕਿ ਮੋਹਾਲੀ ਵਿੱਚ ਮੇਲੇ ਦੌਰਾਨ ਇੱਕ ਸਵਿੰਗ ਝੂਲਾ 50 ਫੁੱਟ ਉਪਰੋਂ ਹੇਠਾਂ ਡਿੱਗ ਗਿਆ ਸੀ, ਜਿਸ ਦੌਰਾਨ ਬੱਚਿਆਂ ਸਮੇਤ 20 ਜਣੇ ਜ਼ਖ਼ਮੀ ਹੋ ਗਏ ਸਨ। ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਪਿੱਛੋਂ ਭਗਵੰਤ ਮਾਨ ਨੇ ਪੰਜਾਬ ਵਿੱਚ ਮੇਲਿਆਂ ਨੂੰ ਲੈ ਕੇ ਹੁਣ ਸਖਤ ਕਦਮ ਚੁੱਕੇ ਹਨ ਤਾਂ ਕਿ ਮੁੜ ਅਜਿਹੀ ਘਟਨਾ ਨਾ ਵਾਪਰ ਸਕੇ।






