Sidhu Moosewala s Father: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਆਪਣੀ ਖਰਾਬ ਸਿਹਤ ਦੇ ਚੱਲਦੇ ਪੀਜੀਆਈ ਵਿੱਚ ਦਾਖ਼ਿਲ ਹਨ।
ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਕੌਰ ਸਿੰਘ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਸਬੰਧੀ ਉਨ੍ਹਾਂ ਟਵੀਟ ਕੀਤਾ ਹੈ-”ਸਵਰਗੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਜੀ ਦੀ ਅੱਜ ਫੋਨ ‘ਤੇ ਸਿਹਤ ਬਾਰੇ ਜਾਣਕਾਰੀ ਲਈ।
ਉਨਾਂ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਇੰਨੀ ਛੋਟੀ ਉਮਰ ਵਿਚ ਇਕਲੌਤੇ ਬੱਚੇ ਦਾ ਵਿਛੋੜਾ ਮਾਪਿਆਂ ਲਈ ਸਹਿਣਾ ਬਹੁਤ ਔਖਾ ਹੁੰਦਾ ਹੈ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਨ੍ਹਾਂ ਨੂੰ ਤਾਕਤ ਅਤੇ ਚੰਗੀ ਸਿਹਤ ਬਖਸ਼ਣ।”






