ਅੰਮ੍ਰਿਤਸਰ- ਅੰਮ੍ਰਿਤਸਰ ਪੁਲਿਸ ਨੇ ਏਅੇੈਸਆਈ ਹਰਭਜਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਬੀਤੇ ਦਿਨ ਏਐਸਆਆਈ ਦੀ ਸਰਵਿਸ ਰਿਵਾਲਵਰ ‘ਚੋਂ ਚੱਲੀ ਗੋਲੀ ਨਾਲ ਨੌਜਵਾਨ ਅੰਕੁਸ਼ ਦੀ ਮੌਤ ਹੋ ਹੋਈ ਸੀ। ਪੁਲਿਸ ਨੇ ਇਰਾਦਾ ਕਤਲ ਦੇ ਕੇਸ ਨੂੰ ਕਤਲ ਦੇ ਕੇਸ ‘ਚ ਬਦਲ ਕੇ ਕੇਸ ਦਰਜ ਕੀਤਾ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਸਾਹਮਣੇ ਪੁਲਿਸ ਦਾ ਪੱਖ ਰੱਖਿਆ।
ਦੱਸ ਦਈਏ ਕਿ ਬੀਤੀ ਸ਼ਾਮ ਨੂੰ ਅੰਮ੍ਰਿਤਸਰ ਦੇ ਮੋਬਾਇਲਾਂ ਵਾਲੀ ਮਾਰਕਿਟ ਲਿਬਰਟੀ ਮਾਰਕੀਟ ਵਿੱਚ ਇੱਕ ਦੁਕਾਨ ਦੇ ਉਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਇੱਕ ਪੁਲਸ ਕਰਮਚਾਰੀ ਅੰਮ੍ਰਿਤਸਰ ਲਿਬਰਟੀ ਮਾਰਕਿਟ ਵਿੱਚ ਇੱਕ ਦੁਕਾਨ ਦੇ ਉੱਪਰ ਮੋਬਾਇਲ ਖਰੀਦਣ ਜਾਂਦਾ ਹੈ ਤਾਂ ਉਹ ਆਪਣਾ ਸਰਕਾਰੀ ਰਿਵਾਲਵਰ ਦੁਕਾਨਦਾਰ ਦੇ ਕਾਉਂਟਰ ਦੇ ਉੱਤੇ ਰੱਖ ਦਿੰਤਾ ਸੀ, ਜਿਸ ਤੋਂ ਬਾਅਦ ਉੱਥੇ ਰਿਵਾਲਵਰ ‘ਚੋਂ ਗੋਲੀ ਚੱਲੀ ਅਤੇ ਦੁਕਾਨਦਾਰ ਅੰਕੁਸ਼ ਨਾਮਕ ਨੌਜਵਾਨ ਦੇ ਗੋਲੀ ਲੱਗਦੀ ਹੈ ਜਿਸ ਨਾਲ ਉਹ ਬੁਰੀ ਤਰੀਕੇ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਕਿ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।






