ਬੀਤੇ ਕਈ ਦਿਨਾਂ ਤੋਂ ਅਮਰੀਕਾ ਵਿੱਚ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ ਹੁਣ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ।ਇਹ ਘਟਨਾ ਕਲੀਵਲੈਂਡ ਤੋਂ ਸਾਹਮਣੇ ਆਈ ਹੇ ਜਿੱਥੇ ਵਰਿਵਾਰ ਦੁਪਹਿਰ ਨੂੰ ਇੱਕ ਅਣਪਛਾਤੇ ਹਮਲਾਵਰ ਵੱਲੋਂ ਇੱਕ ਨਾਈ ਦੀ ਦੁਕਾਨ ਦੇ ਅੰਦਰ ਵੜ ਕੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਗੋਲੀਬਾਰੀ ਦੌਰਾਨ ਦੁਕਾਨ ਦੇ ਅੰਦਰ ਮੌਜੂਦ ਪੰਜ ਲੋਕ ਜ਼ਖਮੀ ਹੋ ਗਏ। ਐਸੋਸਿਏਟਿਡ ਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਇਹ ਵਾਰਦਾਤ ਦੁਪਹਿਰ 3:10 ਵਜੇ ਵਾਪਰੀ ਸੀ।ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਬੰਦੂਕਧਾਰੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ।ਜੋ ਲੋਕ ਇਸ ਹਮਲੇ ਵਿੱਚ ਜ਼ਕਮੀ ਹੋਏ ਹਨ ਉਨ੍ਹਾਂ ਵਿੱਚ ਇੱਕ 29 ਸਾਲਾ ਔਰਤ ਅਤੇ 19 ਤੋਂ 34 ਸਾਲ ਦੀ ਉਮਰ ਦੇ ਚਾਰ ਪੁਰਸ਼ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ਼ ਕਰਵਾਉਣ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਤੁਹਾਨੂੰ ਦਸ ਦਈਏ ਕਿ ਇਹ ਦੁਕਾਨ ਸਾਰਟੋਗਾ ਐਵੇਨਿਊ ਦੇ ਕੋਨੇ ‘ਤੇ ਸਟੇਟ ਰੋਡ ਦੇ 4400 ਬਲਾਕ ਵਿੱਚ ਸਥਿਤ ਹੈ।
ਜ਼ਖਮੀਆਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ
ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਵਿੱਚ ਜ਼ਖਮੀ ਹੋਏ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਾਈ ਦੀ ਦੁਕਾਨ ਦੇ ਮਾਲਕ ਟਿਮ ਗਿਲੇਸਪੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਕਿ ਜ਼ਖ਼ਮੀਆਂ ਵਿੱਚ ਦੁਕਨ ਉੱਤੇ ਕੰਮ ਕਰਨ ਵਾਲੇ ਦੋ ਨਾਈ ਵੀ ਸ਼ਾਮਲ ਹਨ। ਫੌਕਸ 8 ਚੈਨਲ ਨੇ ਗਿਲੇਸਪੀ ਦੇ ਹਵਾਲੇ ਨਾਲ ਕਿਹਾ ਕਿ ਜਿਸ ਤਰੀਕੇ ਨਾਲ ਉਹ ਦੁਕਾਨ ਦਾ ਦਰਵਾਜ਼ਾ ਖੋਲ੍ਹ ਕੇ ਦੁਕਾਨ ਦੇ ਅੰਦਰ ਦਾਖਲ ਹੋਇਆ ਅਤੇ ਜਿਵੇਂ ਉਹ ਗੋਲੀਬਾਰੀ ਕਰ ਰਿਹਾ ਸੀ ਇੰਝ ਲੱਗ ਰਿਹਾ ਸੀ ਕਿ ਉਸ ਨੂੰ ਕਿਸੇ ਦੀ ਵੀ ਜਾਨ ਦੀ ਪਰਵਾਹ ਨਹੀਂ ਸੀ।
ਪੁਲਿਸ ਦੇ ਹੱਥ ਨਹੀਂ ਲੱਗਿਆ ਕੋਈ ਮੁਲਜ਼ਮ
ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਇਸ ਮਾਮਲੇ ਵਿੱਚ ਅਜੇ ਤੱਕ ਅਜੇ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਤਿਾ ਗਿਆ ਅਤੇ ਨਾ ਹੀ ਗੋਲੀ ਚੱਲਣ ਦੀ ਵਜ੍ਹਾ ਦਾ ਪਤਾ ਲੱਗ ਸਕਿਆ ਹੈ।ਮਿਲੀਆਂ ਰਿਪੋਰਟਾਂ ਮੁਤਾਬਕ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਦੁਕਾਨ ਦੇ ਅੰਦਰ ਮੌਜੂਦ ਕਿਸੇ ਹੋਰ ਵਿਅਕਤੀ ਨੇ ਵੀ ਹਥਿਆਰ ਚਲਾਇਆ ਸੀ।
6 ਲੋਕ ਪਹਿਲਾਂ ਵੀ ਗੁਆ ਚੁੱਕੇ ਹਨ ਆਪਣੀ ਜਾਨ
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿੱਚ ਅਜਿਹੀਆਂ ਵਾਰਦਾਤਾਂ ਵਿੱਚ ਤਕਰੀਬਨ 6 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਹ ਘਟਨਾ 13 ਅਕਤੂਬਰ ਨੂੰ ਉੱਤਰੀ ਕੈਰੋਲੀਨਾ ਦੀ ਰਾਜਧਾਨੀ ਰੈਲੇ ਵਿੱਚ ਆਸਪ੍ਰੇ ਕੋਵ ਡਰਾਈਵ ਅਤੇ ਬੇ ਹਾਰਬਰ ਡਰਾਈਵ ਦੇ ਨੇੜੇ ਨੀਊਸ ਰਿਵਰ ਗੇਟਵੇ ਦੇ ਕੋਲ ਵਾਪਰ ਿਸੀ। ਵਾਰਦਾਤ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।






