ਭਵਾਨੀਗੜ੍ਹ ਦੇ ਪਿੰਡ ਬਾਲਦ ਕਲਾਂ ਦੀ 3 ਸਾਲਾ ਬੱਚੀ ਰੁਥਲ ਦੀਆਂ ਲੱਤਾਂ ਬਚਪਨ ਤੋਂ ਹੀ ਟੇਢੀਆਂ ਹਨ। ਉਸ ਦਾ ਪਿਤਾ ਮਜ਼ਦੂਰੀ ਕਰਦਾ ਹੈ ਤੇ ਮਾਂ ਦੂਜਿਆਂ ਦੇ ਘਰਾਂ ਵਿੱਚ ਭਾਂਡੇ ਸਾਫ਼ ਕਰਦੀ ਹੈ।
ਪਿਤਾ ਨੇ ਆਪਣੀ ਧੀ ਦੇ ਇਲਾਜ ਲਈ ਬਹੁਤ ਖਰਚ ਕੀਤਾ, ਪਰ ਬਾਵਜੂਦ ਇਸ ਦੇ ਰੂਥਲ ਦੇ ਪੈਰ ਠੀਕ ਨਹੀਂ ਹੋਏ। ਹੁਣ ਤੱਕ ਰੂਥਲ ਦੇ ਪਿਤਾ ਕੁਲਦੀਪ ਸਿੰਘ ਨੇ ਉਸ ਦੇ ਇਲਾਜ ‘ਤੇ ਕਰੀਬ 50-60 ਹਜ਼ਾਰ ਰੁਪਏ ਖਰਚ ਕੀਤੇ ਹਨ, ਜਿਸ ਤੋਂ ਬਾਅਦ ਹੁਣ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ।
ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 2 ਮਹੀਨੇ ਤੋਂ ਪਹਿਲਾਂ ਉਸ ਦਾ ਆਪ੍ਰੇਸ਼ਨ ਨਾ ਕੀਤਾ ਗਿਆ ਤਾਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਹੁਣ ਬੇਵੱਸ ਪਿਤਾ ਇਲਾਜ ਲਈ ਪੰਜਾਬ ਸਰਕਾਰ ਅੱਗੇ ਗੁਹਾਰ ਲਗਾ ਰਿਹਾ ਹੈ।






