ਨਵੀਂ ਦਿੱਲੀ: Agni-5 ballistic missile test Successful: ਭਾਰਤ ਨੇ ਵੀਰਵਾਰ ਨੂੰ ਅਗਨੀ-5 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਹੁਣ ਇਹ ਮਿਜ਼ਾਈਲ ਰਾਤ ਨੂੰ ਵੀ ਹਮਲਾ ਕਰ ਸਕਦੀ ਹੈ। ਪਰਮਾਣੂ ਹਥਿਆਰ ਲਿਜਾਣ ‘ਚ ਸਮਰੱਥ ਇਹ ਮਿਜ਼ਾਈਲ 5 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੀ ਰੇਂਜ ‘ਚ ਦੁਸ਼ਮਣਾਂ ਨੂੰ ਤਬਾਹ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਮਿਜ਼ਾਈਲ ਦੀ ਰੇਂਜ ‘ਚ ਪਾਕਿਸਤਾਨ ਅਤੇ ਚੀਨ ਆ ਰਹੇ ਹਨ, ਨਾਲ ਹੀ ਰੂਸ, ਯੂਕਰੇਨ ਅਤੇ ਇੰਡੋਨੇਸ਼ੀਆ ਵਰਗੇ ਦੇਸ਼ ਵੀ ਇਸ ਦੀ ਰੇਂਜ ‘ਚ ਹਨ। ਇਸ ਮਿਜ਼ਾਈਲ ਨੂੰ ਡੀਆਰਡੀਓ ਅਤੇ ਭਾਰਤ ਡਾਇਨਾਮਿਕਸ ਲਿਮਿਟੇਡ ਨੇ ਮਿਲ ਕੇ ਬਣਾਇਆ ਹੈ। ਇਸ ਦਾ ਭਾਰ 50 ਹਜ਼ਾਰ ਕਿਲੋ ਹੈ। ਜਾਣਕਾਰੀ ਮੁਤਾਬਕ ਇਸ ਦੀ ਲੰਬਾਈ 17.5 ਮੀਟਰ ਅਤੇ ਵਿਆਸ 2 ਮੀਟਰ ਹੈ।
1500 ਕਿਲੋਗ੍ਰਾਮ ਪਰਮਾਣੂ ਹਥਿਆਰ ਲਿਜਾ ਸਕਦਾ ਹੈ
ਅਗਨੀ-5 ਮਿਜ਼ਾਈਲ ‘ਚ 1500 ਕਿਲੋਗ੍ਰਾਮ ਦੇ ਪ੍ਰਮਾਣੂ ਹਥਿਆਰ ਲਗਾਏ ਜਾ ਸਕਦੇ ਹਨ। ਇਸ ਵਿਚਲੇ ਰਾਕੇਟ ਬੂਸਟਰ ਨੂੰ ਤਿੰਨ ਸਟੇਜਾਂ ‘ਤੇ ਲਗਾਇਆ ਗਿਆ ਹੈ। ਇਹ ਆਵਾਜ਼ ਦੀ ਗਤੀ ਨਾਲੋਂ 24 ਗੁਣਾ ਤੇਜ਼ ਹੈ। ਇਹ 8.16 ਕਿਲੋਮੀਟਰ ਦੀ ਦੂਰੀ ਇੱਕ ਸਕਿੰਟ ਵਿੱਚ ਤੈਅ ਕਰਦਾ ਹੈ।






