ਪੰਜਾਬ ਵਿੱਚ ਚਿੱਟੇ ਕਾਰਨ ਮੌਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਬੀਤੇ ਦਿਨ ਲੁਧਿਆਣਾ ਦੇ ਸਾਹਨੇਵਾਲ ਵਿੱਚ ਚਿੱਟੇ ਦੀ ਵਾਧੂ ਖੁਰਾਕ ਨਾਲ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ *ਤੇ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।
ਮ੍ਰਿਤਕ ਨੌਜਵਾਨ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਸਦਾ ਮੁੰਡਾ ਜਗਤਾਰ ਸਿੰਘ ਬੀਤੇ ਦਿਨੀ ਸਿ਼ਵ ਕਾਲੋਨੀ ਵਿਚੋਂ ਵਿਸ਼ਾਲ ਵਿਡਭਾਗ ਨਾਂਅ ਦੇ ਨੌਜਵਾਨ ਤੋਂ ਨਸ਼ਾ ਲੈ ਕੇ ਆਇਆ ਸੀ। ਉਪਰੰਤ ਸਿਮਰਨ ਆਟਾ ਚੱਕੀ ਨਜ਼ਦੀਕ ਨਸ਼ਾ ਕਰਨ ਚਲਾ ਗਿਆ, ਜਿਥੇ ਉਹ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਹੋਸ਼ ਨਾ ਆਇਆ ਤਾਂ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ ਹੈ।
ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਉਪਰ ਵਿਸ਼ਾਲ ਵਿਡਭਾਗ ਉਪਰ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ਜਾਰੀ ਹੈ।






