Chandigarh Police Inspector Missing: ਚੰਡੀਗੜ੍ਹ ਪੁਲਿਸ ਦਾ ਇਕ ਇੰਸਪੈਕਟਰ ਅਚਾਨਕ ਲਾਪਤਾ ਹੋ ਗਿਆ ਹੈ। ਇਸ ਸਬੰਧੀ ਇੰਸਪੈਕਟਰ ਦੇ ਪਰਿਵਾਰ ਮੈਂਬਰਾਂ ਥਾਣਾ-34 ‘ਚ ਸ਼ਿਕਾਇਤ ਦਰਜ ਕਰਵਾਈ ਹੈ। ਇੰਸਪੈਕਟਰ ਕਰੀਬ ਦੋ ਦਿਨਾਂ ਤੋਂ ਲਾਪਤਾ ਦੱਸਿਆ ਜਾਂਦਾ ਹੈ। ਹਾਲਾਂਕਿ ਇਸ ਘਟਨਾ ਬਾਰੇ ਚੰਡੀਗੜ੍ਹ ਪੁਲਿਸ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਜਾਣਕਾਰੀ ਅਨੁਸਾਰ ਲਾਪਤਾ ਇੰਸਪੈਕਟਰ ਪਵਨੇਸ਼ ਦੀ ਡਿਊਟੀ ਚੰਡੀਗੜ੍ਹ ਪੁਲੀਸ ਕੰਟਰੋਲ ਰੂਮ ਵਿੱਚ ਹੈ। ਉਹ ਸੈਕਟਰ-9 ਦੇ ਪੁਲੀਸ ਹੈੱਡਕੁਆਰਟਰ ਵਿੱਚ ਤਾਇਨਾਤ ਹੈ। ਪਰਿਵਾਰਕ ਮੈਂਬਰਾਂ ਨੇ ਸੈਕਟਰ 34 ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇੰਸਪੈਕਟਰ ਪਵਨੇਸ਼ ਕੁਮਾਰ ਸੈਕਟਰ-46 ਸਥਿਤ ਆਪਣੇ ਘਰ ਤੋਂ ਪਿਛਲੇ 24 ਘੰਟਿਆਂ ਤੋਂ ਲਾਪਤਾ ਹੈ। ਉਹ ਆਪਣੇ ਦੋਵੇਂ ਮੋਬਾਈਲ ਫ਼ੋਨ ਆਪਣੇ ਘਰ ਛੱਡ ਗਏ ਸਨ। ਚੰਡੀਗੜ੍ਹ ਪੁਲਿਸ ਨੇ ਲਾਪਤਾ ਇੰਸਪੈਕਟਰ ਦੀ ਤਸਵੀਰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਨੇੜਲੇ ਥਾਣਿਆਂ ਨੂੰ ਭੇਜ ਦਿੱਤੀ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।






