ਕੇਂਦਰ ਸਰਕਾਰ ਦੇ ਵੱਲੋਂ ਸਿੱਖ ਫੌਜੀਆਂ ਦੀ ਸੁਰੱਖਿਆ ਦੇ ਲਈ ਹੈਲਮੇਟ ਖਰੀਦਣ ਦੀ ਯੋਜਨਾ ਬਣਾਈ ਗਈ ਹੈ। ਕੇਂਦਰ ਸਰਕਾਰ ਨੇ ਇਸ ਦੇ ਸਬੰਧ ਵਿੱਚ ਹੁਕਮ ਵੀ ਜਾਰੀ ਕਰ ਦਿੱਤੇ ਹਨ । ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਉੱਤੇ ਇਤਰਾਜ਼ ਜਤਾਇਆ ਹੈ। ਜਥੇਦਾਰ ਦਾ ਕਹਿਣਾ ਹੈ ਕਿ ਦਸਤਾਰ ‘ਤੇ ਕੁਝ ਵੀ ਪਹਿਨਣਾ ਸਿੱਖ ਮਰਿਆਦਾ ਦੇ ਖਿਲਾਫ ਹੈ।
ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਾ ਕਹਿਣਾ ਹੈ ਕਿ ਸਿੱਖ ਦੇ ਸਿਰ ਨੂੰ ਸ਼ਿੰਗਾਰਨ ਵਾਲੀ ਦਸਤਾਰ ਸਿਰਫ਼ 5-6 ਮੀਟਰ ਦਾ ਕੱਪੜਾ ਨਹੀਂ ਹੈ। ਇਹ ਉਹ ਤਾਜ ਹੈ ਜੋ ਗੁਰੂਆਂ ਨੇ ਉਸ ਉੱਤੇ ਪਾਇਆ ਹੈ। ਇਹ ਸਿੱਖਾਂ ਦੀ ਪਛਾਣ ਦਾ ਪ੍ਰਤੀਕ ਹੈ। ਇਸ ਚਿੰਨ੍ਹ ‘ਤੇ ਕਿਸੇ ਵੀ ਤਰ੍ਹਾਂ ਦੀ ਟੋਪੀ ਪਾਉਣਾ ਸਿੱਖਾਂ ਦੀ ਪਛਾਣ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਦੇ ਬਰਾਬਰ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੰਥ ਵਿੱਚ ਸਿੱਖ ਲਈ ਟੋਪੀ ਪਾਉਣ ਦੀ ਮਨਾਹੀ ਹੈ। ਭਾਵੇਂ ਉਹ ਕੱਪੜੇ ਦੇ ਹੋਣ ਜਾਂ ਲੋਹੇ ਦੀ ਹੋਵੇ। ਦੂਜੇ ਵਿਸ਼ਵ ਯੁੱਧ, 1965, 1962 ਅਤੇ 1971 ਵਿੱਚ ਸਿੱਖਾਂ ਨੇ ਦਸਤਾਰ ਸਜਾ ਕੇ ਬਹਾਦਰੀ ਦਾ ਸਬੂਤ ਦਿੱਤਾ ਸੀ। ਜਥੇਦਾਰ ਨੇ ਕਿਹਾ ਕਿ ਕੁਝ ਸੰਸਥਾਵਾਂ ਇਸ ਦਾ ਪ੍ਰਚਾਰ ਵੀ ਕਰ ਰਹੀਆਂ ਹਨ, ਜੋ ਕਿ ਹੌਲੀ-ਹੌਲੀ ਚੱਲ ਰਹੀ ਗੱਲ ਹੈ। ਇੱਕ ਵੈਬਸਾਈਟ ਹਲਮੇਟ ਡਾਟ ਕਾਮ ਬਣਾਈ ਗਈ ਹੈ, ਜੋ ਸਿੱਖਾਂ ਵਿੱਚ ਹੈਲਮੇਟ ਨੂੰ ਉਤਸ਼ਾਹਿਤ ਕਰ ਰਹੀ ਹੈ ਜੋ ਕਿ ਗਲਤ ਹੈ।
ਉੱਧਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਸੁਖਬੀਰ ਬਾਦਲ ਦਾ ਕਹਣੈ ਕਿ ,ਦਸਤਾਰ ਸਾਡੀ ਧਾਰਮਿਕ ਪਛਾਣ ਦਾ ਪ੍ਰਤੀਕ ਹੈ ਅਤੇ ਸਾਡੇ ਮਹਾਨ ਗੁਰੂ ਸਾਹਿਬਾਨ ਨੇ ਸਾਡੇ ਸਿਰ ‘ਤੇ ਰੱਖੀ ਹੈ।ਭਾਰਤ ਸਰਕਾਰ ਵੱਲੋਂ ਸਿੱਖ ਸੈਨਿਕਾਂ ਲਈ ਹੈਲਮਟ ਪਾਉਣਾ ਲਾਜ਼ਮੀ ਕਰਨ ਦਾ ਫੈਸਲਾ ਸਾਡੀ ਧਾਰਮਿਕ ਪਛਾਣ ‘ਤੇ ਹਮਲਾ ਹੈ। ਮੈਂ ਭਾਰਤ ਸਰਕਾਰ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ।
Turban is a symbol of our religious identity and has been placed on our heads by our great Guru Sahiban.
Decision of the GOI to make Sikh soldiers wearing helmets mandatory is an attack on our religious identity. I urge the Govt of India to reconsider this decision. pic.twitter.com/ex3PRkWudG— Sukhbir Singh Badal (@officeofssbadal) January 12, 2023
ਦਰਅਸਲ ਕੇਂਦਰ ਸਰਕਾਰ ਨੇ ਸਿੱਖਾਂ ਲਈ 12730 ਹੈਲਮਟ ਖਰੀਦਣ ਦੀ ਤਜਵੀਜ਼ ਲਈ ਬੇਨਤੀ ਪੱਤਰ ਤਿਆਰ ਕੀਤਾ ਹੈ। ਜਿਸ ਵਿੱਚ 8911 ਵੱਡੇ ਅਤੇ 3819 ਵਾਧੂ ਵੱਡੇ ਦੇਸੀ ਹੈਲਮੇਟ ਖਰੀਦਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈੈ। ਦਰਅਸਲ ਸਿੱਖ ਸਿਪਾਹੀ ਅਭਿਆਸ ਦੌਰਾਨ ਬੁਲੇਟ ਪਰੂਫ਼ ਪਟਕਾ ਪਾਉਂਦੇ ਹਨ, ਜਿਸ ਨਾਲ ਸਿਰ ਦਾ ਕੁਝ ਹਿੱਸਾ ਢੱਕਿਆ ਹੁੰਦਾ ਹੈ। ਪਰ ਇਹ ਹੈਲਮੇਟ ਪੂਰੇ ਸਿਰ ਨੂੰ ਸੁਰੱਖਿਆ ਦੇਵੇਗਾ।






