ਚੰਡੀਗੜ੍ਹ- ਵਾਰਿਸ ਪੰਜਾਬ ਸੰਸਥਾ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵਿਆਹ ਭਲਕੇ ਕਰਵਾਉਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਕਿਰਨਦੀਪ ਕੌਰ ਨਾਲ ਵਿਆਹ ਕਰਵਾਉਣਗੇ। ਕਿਰਨਦੀਪ ਕੌਰ ਕੈਨੇਡਾ ਦੀ ਸਿਟੀਜ਼ਨ ਹੈ। ਜਾਣਕਾਰੀ ਅਨੁਸਾਰ ਕਿਰਨਦੀਪ ਕੌਰ ਜਲੰਧਰ ਦੇ ਪਿੰਡ ਕੁਲਾਰ ਦੀ ਰਹਿਣ ਵਾਲੀ ਹੈ ਅਤੇ ਹੁਣ ਉਹ ਕੈਨੇਡਾ ਵਿਖੇ ਰਹਿ ਰਹੀ ਹੈ। ਦੋਵਾਂ ਦਾ ਵਿਆਹ ਕੱਲ ਹੋਵੇਗਾ।
ਜਾਣਕਾਰੀ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਕਿਰਨਦੀਪ ਕੌਰ ਦਾ ਵਿਆਹ ਜਲੰਧਰ ਵਿਖੇ ਗੁਰਦੁਆਰਾ ਸਾਹਿਬ ਵਿੱਚ ਸਾਦੇ ਢੰਗ ਨਾਲ ਹੋਵੇਗਾ। ਦੱਸ ਦਈਏ ਕਿ ਕਿਰਨਦੀਪ ਕੌਰ ਇੱਕ ਹਫਤਾ ਪਹਿਲਾਂ ਹੀ ਕੈਨੇਡਾ ਤੋਂ ਭਾਰਤ ਆਈ ਸੀ। ਇਸ ਮਗਰੋਂ ਦੋਵਾਂ ਦੇ ਪਰਿਵਾਰਾਂ ਨੇ ਵਿਆਹ ਦਾ ਫੈਸਲਾ ਕੀਤਾ ਸੀ।






