Car Fell into Bhakra Canal: ਨੰਗਲ ਵਿੱਚ ਮੱਥਾ ਟੇਕਣ ਜਾ ਰਹੇ ਇੱਕ ਪਰਿਵਾਰ ਨਾਲ ਅਣਹੋਣੀ ਘਟਨਾ ਵਾਪਰ ਗਈ ਹੈ। ਪਰਿਵਾਰ ਦੀ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ, ਜਿਸ ਵਿੱਚ ਸਵਾਰ 4 ਮੈਂਬਰਾਂ ਵਿਚੋਂ ਇੱਕ ਨੂੰ ਮੌਕੇ ‘ਤੇ ਬਚਾਅ ਲਿਆ ਗਿਆ, ਜਦਕਿ 3 ਪਾਣੀ ਦੇ ਵਹਾਅ ਵਿੱਚ ਰੁੜ੍ਹ ਗਏ। ਗੋਤਾਖੋਰਾਂ ਵੱਲੋਂ ਦੂਜੇ 3 ਪਰਿਵਾਰਕ ਮੈਂਬਰਾਂ ਨੂੰ ਲੱਭਣ ਲਈ ਵੀ ਕਾਰਜ ਜਾਰੀ ਹਨ।
ਘਟਨਾ ਨੰਗਲ ਦੇ ਐਮ.ਪੀ. ਦੀ ਕੋਠੀ ਨਜ਼ਦੀਕ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿਥੇ ਇੱਕ ਪਰਿਵਾਰ ਦੀ ਅਲਟੋ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਕਾਰ ਡਿੱਗਣ ਬਾਰੇ ਸੂਚਨਾ ਮਿਲਣ ‘ਤੇ ਗੋਤਾਖੋਰਾਂ ਨੇ ਤੁਰੰਤ ਬਚਾਅ ਕਾਰਜਾਂ ਤਹਿਤ ਮੌਕੇ ‘ਤੇ ਇੱਕ ਮੈਂਬਰ ਨੂੰ ਬਚਾਅ ਲਿਆ, ਜਦਕਿ ਤਿੰਨ ਮੈਂਬਰ ਪਾਣੀ ਵਿੱਚ ਰੁੜ੍ਹੇ ਦੱਸੇ ਜਾ ਰਹੇ ਹਨ।
ਗੋਤਾਖੋਰ ਪੂਰੀ ਤਰ੍ਹਾਂ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਬਚਾਅ ਕੀਤੇ ਵਿਅਕਤੀ ਦੀ ਪਛਾਣ ਮੋਹਨ ਲਾਲ ਵੱਜੋਂ ਹੋਈ ਹੈ। ਬਾਕੀ 3 ਮੈਂਬਰਾਂ ਕਾਰ ਚਾਲਕ ਅਕਸ਼ੈ ਕੁਮਾਰ ਅਤੇ ਉਸਦੀ ਪਤਨੀ ਸੁਮਨ ਕੁਮਾਰੀ ਤੇ ਸੰਤੋਸ਼ ਕੁਮਾਰੀ ਦੀ ਵੀ ਭਾਲ ਕੀਤੀ ਜਾ ਰਹੀ ਹੈ।





