17 ਫਰਵਰੀ ਤੋਂ 21 ਵਰਵਰੀ ਤੱਕ ਚੇਨਈ ਵਿਖੇ ਸਮਾਪਤ ਹੋਈ ਨੈਸ਼ਨਲ ਜੂਨੀਅਰ ਕੈਡੇਟ, ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਲੜਕੇ ਲੜਕੀਆਂ ਨੇ ਤਿੰਨ ਗੋਲਡ ਮੈਡਲ, ਇਕ ਸਿਲਵਰ ਤੇ ਪੰਜ ਕਾਂਸੇ ਦੇ ਤਮਗੇ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਗੋਲਡ ਮੈਡਲ ਜਿੱਤਣ ਦਾ ਮਾਣ ਹੁਸ਼ਿਆਰਪੁਰ ਦੇ ਓਮ ਰਤਨ, ਕਨਵਰਪ੍ਰੀਤ ਕੌਰ ਅਤੇ ਗੁਰਦਾਸਪੁਰ ਦੇ ਰਘੂ ਮਹਿਰਾ ਨੂੰ ਹਾਸਲ ਹੋਇਆ ਹੈ।
ਮਾਇਆ ਨੇ ਸਿਲਵਰ ਮੈਡਲ, ਪਰਨਵ ਪਾਠਕ, ਰਜਨੀਸ਼ ਕੁਮਾਰ, ਪਰਵ, ਸੁਪ੍ਰੀਤ ਕੌਰ ਸੈਣੀ,ਅਰੁਸ ਦੱਤਾ ਨੇ ਕਾਂਸੀ ਤਮਗਾ ਜਿੱਤਿਆ ਹੈ। ਅਮਰਜੀਤ ਸ਼ਾਸਤਰੀ ਪ੍ਰੈਸ ਸਕੱਤਰ, ਦੇਵ ਸਿੰਘ ਧਾਲੀਵਾਲ ਜਰਨਲ ਸਕੱਤਰ ਪੰਜਾਬ ਜੂਡੋ ਐਸੋਸੀਏਸ਼ਨ ਨੇ ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਖਿਡਾਰੀ ਮਾੜੀਆਂ ਸਹੂਲਤਾਂ ਦੇ ਬਾਵਜੂਦ ਵੀ ਮੈਡਲ ਜਿੱਤਕੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਿਹਨਤ ਕਰਕੇ ਚੰਗੇ ਨਤੀਜੇ ਦੇਣਗੇ। ਇਹਨਾਂ ਖਿਡਾਰੀਆਂ ਦੀ ਅਗਵਾਈ ਸੁਰਿੰਦਰ ਕੁਮਾਰ ਟੈਕਨੀਕਲ ਸਕੱਤਰ, ਨਵਜੋਤ ਸਿੰਘ ਖਹਿਰਾ, ਰਵੀ ਕੁਮਾਰ, ਦਿਨੇਸ਼ ਕੁਮਾਰ, ਮੁਨਿਸਾ ਕੁਮਾਰੀ ਨੇ ਕੀਤੀ।





