ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਨੂੰ ਪੰਜਾਬ ਭਾਜਪਾ ਵੱਲੋਂ ਕੇਂਦਰੀ ਲੀਡਰਸ਼ਿਪ ਦੀ ਪ੍ਰਵਾਨਗੀ ਨਾਲ ਪ੍ਰਸਤਾਵਤ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤਹਿਤ ਹਲਕਾ ਸ਼ਾਹਕੋਟ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਗੱਲਬਾਤ ਦੌਰਾਨ ਪੰਜਾਬ ਭਾਜਪਾ ਹਾਈ ਕਮਾਨ ਸਮੇਤ ਜਲੰਧਰ ਲੋਕ ਸਭਾ ਹਲਕਾ ਜਿਮਨੀ ਚੋਣ ਲਈ ਪਾਰਟੀ ਵੱਲੋਂ ਨਿਗਰਾਨ ਬਣਾਉਣ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਜਨਰਲ ਸਕੱਤਰ (ਸੰਗਠਨ) ਸ੍ਰੀਨਿਵਾਸਲੂ ਤੇ ਹਲਕਾ ਮੁਕੇਰੀਆਂ ਤੋਂ ਭਾਜਪਾ ਵਿਧਾਇਕ ਜੰਗੀਲਾਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿੱਤ ਲਈ ਹਰ ਸੰਭਵ ਯਤਨ ਕਰਾਂਗੇ। ਇਸ ਨਿਯੁਕਤੀ ਦਾ ਪ੍ਰਦੀਪ ਬੰਟਾ, ਕੌਂਸਲਰ ਬਿਕਰਮਜੀਤ ਬੇਦੀ, ਡਾ. ਦੀਪਕ ਸਰਪਾਲ, ਦੀਪੂ ਅਰੋੜਾ, ਦਿਲਰਾਜ ਸਿੰਘ ਰਾਜੀਆ, ਹਰਿੰਦਰ ਸਿੰਘ ਨਿਜ਼ਾਮਪੁਰਾ, ਮਨਦੀਪਕ ਸਿੰਘ ਦਾਲਮ, ਸੁਖਦੇਵ ਸਿੰਘ ਗੋਰੇਨੰਗਲ, ਅਮਰਜੀਤ ਸਿੰਘ ਨੰਗਲ, ਭੁਪਿੰਦਰ ਸਿੰਘ ਹਾਸ਼ਮਪੁਰਾ, ਇੰਦਰਜੀਤ ਸਿੰਘ ਰੰਧਾਵਾ ਆਦਿ ਨੇ ਸਵਾਗਤ ਕੀਤਾ।






