ਹੋਲੀ ’ਤੇ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਪ੍ਰਬੰਧਨ ਸੂਬੇਦਾਰਗੰਜ-ਊਧਮਪੁਰ ਸੁਪਰਫਾਸਟ ਐਕਸਪ੍ਰੈੱਸ ਸਪੈਸ਼ਲ ਟ੍ਰੇਨ ਚਲਾਏਗਾ। ਇਹ ਟ੍ਰੇਨ ਚਾਰ ਮਾਰਚ ਨੂੰ ਊਧਮਪੁਰ ਤੋਂ ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸਥਿਤ ਸੂਬੇਦਾਰਗੰਜ ਲਈ ਚੱਲੇਗੀ। ਇਹ ਟ੍ਰੇਨ ਇਕ ਜੁਲਾਈ ਤਕ ਹਫਤੇ ਵਿਚ ਦੋ ਦਿਨ ਚੱਲੇਗੀ ਤੇ ਕੁਲ 70 ਫੇਰੇ ਲਗਾਏਗੀ। ਟ੍ਰੇਨ ਨੰਬਰ 04141 ਤਿੰਨ ਮਾਰਚ ਨੂੰ ਸੂਬੇਦਾਰਗੰਜ ਤੋਂ ਸ਼ਾਮ ਚਾਰ ਵੱਜ ਕੇ ਪੰਜ ਮਿੰਟ ’ਤੇ ਚੱਲੇਗੀ। ਇਹ ਟ੍ਰੇਨ ਤਿੰਨ ਮਾਰਚ ਤੋਂ 30 ਜੂਨ 2023 ਤਕ ਹਰ ਸੋਮਵਾਰ ਤੇ ਸ਼ੁੱਕਰਵਾਰ ਨੂੰ ਚੱਲੇਗੀ। ਟ੍ਰੇਨ ਨੰਬਰ 04142 ਊਧਮਪੁਰ ਤੋਂ ਚਾਰ ਮਾਰਚ ਤੋਂ ਇਕ ਜੁਲਾਈ ਤਕ ਹਰ ਮੰਗਲਵਾਰ ਤੇ ਸ਼ਨਿਚਰਵਾਰ ਨੂੰ ਚੱਲੇਗੀ। ਇਹ ਟ੍ਰੇਨ ਫਤਿਹਪੁਰ, ਕਾਨਪੁਰ, ਇਟਾਵਾ, ਅਲੀਗੜ੍ਹ, ਬੁਲੰਦਸ਼ਹਿਰ, ਹਾਪੁੜ, ਮੇਰਠ ਸਿਟੀ, ਮੁਜੱਫਰਨਗਰ, ਸਹਾਰਨਪੁਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਤੇ ਜੰਮੂ ਤਵੀ ਦੋਵੇਂ ਦਿਸ਼ਾਵਾਂ ਵਿਚ ਠਹਿਰੇਗੀ।






