ਬੇਖੌਫ ਚੋਰਾਂ ਨੇ ਲੁਧਿਆਣਾ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਕੋਠੀ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਕੋਠੀ ਅੰਦਰ ਦਾਖ਼ਲ ਹੋਏ ਚੋਰ, ਬਾਥਰੂਮ ਦੀਆਂ ਟੂਟੀਆਂ ਚੋਰੀ ਕਰ ਕੇ ਲੈ ਗਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਜੱਜ ਰਵਦੀਪ ਹੁੰਦਲ ਦੇ ਗੰਨਮੈਨ ਸਰਦੂਲ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਗੰਨਮੈਨ ਸਰਦੂਲ ਸਿੰਘ ਨੇ ਦੱਸਿਆ ਕਿ ਮਾਲ ਰੋਡ ਦੀ ਕੋਠੀ ਨੰਬਰ ਪੰਜ ਵਿਚ ਐਡੀਸ਼ਨਲ ਜੱਜ ਰਹਿੰਦੇ ਹਨ। ਛੁੱਟੀਆਂ ਹੋਣ ਕਾਰਨ ਉਹ 6 ਮਾਰਚ ਨੂੰ ਚੰਡੀਗੜ੍ਹ ਚਲੇ ਗਏ ਸਨ। 9 ਮਾਰਚ ਨੂੰ ਜਦੋਂ ਉਹ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਕੋਠੀ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਬਾਥਰੂਮ ਚੈੱਕ ਕਰਨ ’ਤੇ ਪਤਾ ਲੱਗਾ ਕਿ ਗੀਜਰ ਤੇ ਟੂਟੀਆਂ ਚੋਰੀ ਹੋ ਚੁੱਕੀਆਂ ਸਨ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ।






