ਹਲਕਾ ਦਿੜਬਾ ਦੇ ਪਿੰਡ ਕੌਹਰੀਆਂ ਵਿੱਚ ਕਰੀਬ ਛੇ ਦਹਾਕੇ ਪਹਿਲਾਂ ਤਤਕਾਲੀ ਮੁੱਖ ਮੰਤਰੀ ਬਾਬੂ ਬਿ੍ਸ਼ ਭਾਨ ਨੇ 30 ਬਿਸਤਰਿਆਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਸੀ। ਹਸਪਤਾਲ ਮਨਜੂਰ ਕਰਵਾਉਣ ਵਿੱਚ ਚਿਤਵੰਤ ਸਿੰਘ ਕੌਹਰੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਸ ਸਮੇਂ ਡਾਕਟਰਾਂ ਅਤੇ ਸਟਾਫ ਦੇ ਰਹਿਣ ਲਈ ਦਰਜਣ ਦੇ ਕਰੀਬ ਕੁਆਟਰ ਬਣਾਏ ਗਏ ਸਨ। ਪਰ ਹੁਣ ਇਹ ਹਸਪਤਾਲ ਦੀ ਨਕਾਰਾ ਹੋ ਚੁੱਕੀ ਵੱਡ ਅਕਾਰੀ ਬਿਲਡਿੰਗ ਦੁਬਾਰਾ ਬਣਾਈ ਜਾਣੀ ਹੈ। ਜਿਸ ਕਾਰਨ ਇੱਥੋਂ ਸੇਵਾਵਾਂ ਬਦਲਕੇ ਦਿੜਬਾ ਲਿਜਾਣ ਦੀ ਇਲਾਕੇ ਵਿੱਚ ਚਰਚਾ ਆਮ ਹੈ। ਅੱਜ ਹਸਪਤਾਲ ਸਿਫਟ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜਾਦ) ਦੀ ਪਿੰਡ ਇਕਾਈ ਪ੍ਰਧਾਨ ਅਜੈਬ ਸਿੰਘ,ਦੀਪ ਸਿੰਘ ਦੀ ਅਗਵਾਈ ਹੇਠ ਸੰਕੇਤਕ ਰੋਸ ਧਰਨਾ ਦੇਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਪ੍ਰਧਾਨ ਅਜੈਬ ਸਿੰਘ,ਗੋਰਾ ਪ੍ਰਧਾਨ ਕੌਹਰੀਆਂ,ਮਾਲਵਿੰਦਰ ਸਿੰਘ ਮਾਲਾ,ਮੰਗੂ ਸਿੰਘ,ਬੀਰਇੰਦਰ ਸਿੰਘ,ਕਿਸਾਨ ਆਗੂ ਬਿੱਕਰਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਸਪਤਾਲ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।ਹਸਪਤਾਲ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਅਸਮਰੱਥ ਹੈ ਅਤੇ ਸਿਰਫ ਮਰੀਜਾਂ ਦਾ ਰੈਫਰ ਕੇਂਦਰ ਬਣ ਚੁੱਕਾ ਹੈ। ਪਿਛਲੇ ਕਰੀਬ ਤਿੰਨ ਦਹਾਕਿਆਂ ਵਿੱਚ ਬਹੁਤ ਸਾਰੀਆਂ ਸਰਕਾਰਾਂ ਬਦਲੀਆਂ ਪਰ ਹਸਪਤਾਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਸਿਰਫ ਸਿਆਸਤ ਕੀਤੀ।ਕਿਉਂਕਿ ਹਸਪਤਾਲ ਵਿੱਚ ਨਾ ਤਾਂ ਡਾਕਟਰ ਪੂਰੇ ਹਨ ਨਾ ਹੀ ਦਵਾਈਆਂ ਆਦਿ ਮਿਲਦੀਆਂ ਹਨ ਅਤੇ ਨਾ ਹੀ ਕੋਈ ਟੈਸਟ ਵਗੈਰਾ ਹੁੰਦਾ ਹੈ।ਬੁਲਾਰਿਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰਾਂ ਮੌਜੂਦਾ ਸਰਕਾਰ ਤੋਂ ਵੀ ਬਹੁੱਤ ਵਾਰ ਹਸਪਤਾਲ ਦਾ ਪ੍ਰਬੰਧ ਸੁਧਾਰਨ ਦੀ ਮੰਗ ਕੀਤੀ ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ।ਉਨਾਂ ਕਿਹਾ ਕਿ ਹੁਣ ਸਰਕਾਰ ਨਵੀਂ ਬਿਲਡਿੰਗ ਬਣਾਉਣ ਦੇ ਬਹਾਨੇ ਸਮੂਹ ਸਿਹਤ ਪ੍ਰਬੰਧ ਦਿੜਬਾ ਸ਼ਿਫਟ ਕਰਨਾ ਚਾਹੁੰਦੀ ਹੈ।ਜਿਸ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਬਿੱਲਕੁੱਲ ਲਵਾਰਿਸ ਕਰ ਦਿੱਤਾ ਜਾਵੇਗਾ। ਸੰਘਰਸ਼ ਨੁੰ ਹੋਰ ਤਿੱਖਾ ਕਰਨ ਲਈ 16 ਨਵੰਬਰ ਦਿਨ ਵੀਰਵਾਰ ਨੂੰ ਇਲਾਕੇ ਦੇ ਪਿੰਡਾਂ ਵਿੱਚੋਂ ਲੋਕਾਂ ਨੂੰ ਲਾਮਬੰਦ ਕਰਕੇ ਵੱਡਾ ਇਕੱਠ ਕਰਕੇ ਹਸਪਤਾਲ ਵਿੱਚ ਧਰਨਾ ਦਿੱਤਾ ਜਾਵੇਗਾ। ਦਿਲਬਾਗ ਸਿੰਘ ਹਰੀਗੜ ਸੂਬਾ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜਾਦ) ਨੇ ਕਿਹਾ ਕਿ ਕੌਹਰੀਆਂ ਹਸਪਤਾਲ ਕਿਸੇ ਵੀ ਕੀਮਤ ‘ਤੇ ਸ਼ਿਫਟ ਨਹੀਂ ਹੋਣ ਦਿੱਤਾ ਜਾਵੇਗਾ।ਸਿਹਤ ਸਹੂਲਤਾਂ ਦਿੜਬਾ ਕਰਕੇ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ।ਲੋਕ ਸੰਘਰਸ਼ ਦਾ ਅਗਲਾ ਪੋ੍ਗਰਾਮ 16 ਨਵੰਬਰ ਵਾਲੇ ਧਰਨੇ ਵਿੱਚ ਉਲੀਕਿਆ ਜਾਵੇਗਾ।ਇਸ ਮੌਕੇ ਗੁਰਪ੍ਰਤਾਪ ਸਿੰਘ,ਸੁਖਜਿੰਦਰ ਸਿੰਘ,ਗੁਰਪਿਆਰ ਸਿੰਘ,ਬੂਟਾ ਸਿੰਘ,ਬਲਜੀਤ ਸਿੰਘ ਕਾਲਾ,ਮੇਲਾ ਸਿੰਘ,ਜਗਦੇਵ ਸਿੰਘ,ਬੇਅੰਤ ਸਿੰਘ,ਗੁਰਤੇਜ ਸਿੰਘ,ਦਰਸਨ ਸਿੰਘ,ਭਾਗੂ ਸਿੰਘ,ਕਾਲਾ ਸਿੰਘ,ਜਗਦੀਸ਼ ਸਿੰਘ,ਚਰਨਾ ਸਿੰਘ,ਕਿੰਦੀ ਸਿੰਘ,ਨਿਰਮਲ ਸਿੰਘ,ਗੁਰਜੰਟ ਸਿੰਘ,ਜੀਤ ਸਿੰਘ,ਨਾਜਰ ਸਿੰਘ,ਗੁਰਵਿੰਦਰ ਸਿੰਘ,ਮੇਜਰ ਸਿੰਘ,ਤਲਵਿੰਦਰ ਸਿੰਘ ਲੀਲਾ,ਕੁਲਵੰਤ ਸਿੰਘ,ਭਾਨ ਸਿੰਘ ਤੋਂ ਇਲਾਵਾ ਸੈਂਕੜੇ ਲੋਕ ਮੌਜੂਦ ਸਨ।






