ਨਵਾਂਸ਼ਹਿਰ /ਬਲਾਚੌਰ,09ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )-ਮਹਾਰਾਜਾ ਰਣਜੀਤ ਸਿੰਘ ਜੀ ਦੀ ਸੰਧੀ ਵਾਲੇ ਸਥਾਨ ਦੀ ਹਾਲਤ ਨੂੰ ਸੁਧਾਰੇ ਦੇ ਲਈ ਐਸ ਐਮ ਐਲ ਕੰਪਨੀ ਦੇ ਅੱਗੇ ਰਜਿੰਦਰ ਪਾਲ ਸਿੰਘ ਰੋਪੜ, ਕੁਲਵੰਤ ਸਿੰਘ ਸੈਣੀ, ਗੁਰਵਿੰਦਰ ਸਿੰਘ ਕੋਟਲਾ , ਸਰਬਜੀਤ ਸਿੰਘ ਚਾਹਲ, ਜਸਵਿੰਦਰ ਸਿੰਘ ਸਰਪੰਚ ਆਸਰੋ, ਹਰਜਿੰਦਰ ਸਿੰਘ ਪੰਚ, ਪਿਆਰਾ ਸਿੰਘ, ਰੁਪਿੰਦਰ ਸਿੰਘ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ | ਉਨਾਂ ਦਾ ਆਰੋਪ ਹੈ ਕਿ ਐਸ ਐਮ ਐਲ ਕੰਪਨੀ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੰਧੀ ਵਾਲੇ ਸਥਾਨ ਤੇ ਜਾਣ ਰੋਕਿਆ ਗਿਆ | ਜਿਸਦਾ ਉਨਾਂ ਵੱਲੋਂ ਵਿਰੋਧ ਕੀਤਾ ਗਿਆ | ਮਹਾਰਾਜਾ ਰਣਜੀਤ ਸਿੰਘ ਦੀ ਜਮੀਨ ਦੇ ਅੱਠ ਕਿੱਲੇ ਵੀ ਕੰਪਨੀ ਵੱਲੋਂ ਨਜਾਇਜ ਦੱਬੇ ਹੋਏ ਹਨ | ਕੰਪਨੀ ਦੇ ਵਰਕਰਾਂ ਵੱਲੋਂ ਧਰਨਾ ਦੇ ਰਹੇ ਬਾਬਾ ਰਜਿੰਦਰ ਪਾਲ ਸਿੰਘ ਨਾਲ ਧੱਕਾ ਮੁੱਕੀ ਕੀਤੀ ਅਤੇ ਉਹਨਾਂ ਸਮਾਨ ਵੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਜਬਰੀ ਚੁੱਕ ਲਿਆ ਗਿਆ | ਜੋ ਕੇ ਬਹੁਤ ਹੀ ਨਿੰਦਣਯੋਗ ਹੈ ਬਾਬਾ ਰਜਿੰਦਰ ਪਾਲ ਸਿੰਘ ਦਾ ਇਹ ਜਨੂੰਨ ਦੇਖ ਕੇ ਉਨ੍ਹਾਂ ਦੇ ਹੱਕ ਵਿੱਚ ਹੋਰ ਕਾਫੀ ਜਥੇਬੰਦੀਆਂ ਮੈਦਾਨ ਵਿੱਚ ਉੱਤਰ ਆਈਆਂ ਹਨ | ਉਨਾਂ ਨੇ ਕਿਹਾ ਕਿ ਉਹ ਉਦੋਂ ਤੱਕ ਆਪਣਾ ਧਰਨਾ ਨਹੀ ਚੁੱਕਣਗੇ ਜਦੋ ਤੱਕ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੰਧੀ ਵਾਲੇ ਜਗ੍ਹਾ ਨੂੰ ਨਹੀਂ ਛੱਡਦੇ |ਇਹ ਸਘੰਰਸ਼ ਉਹਨੀਂ ਦੇਰ ਜਾਰੀ ਰਹੇਗਾ ਉਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫੈਕਟਰੀ ਵਾਲਿਆਂ ਦੇ ਖਿਲਾਫ ਤੁਰੰਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਇਸ ਮੌਕੇ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਉਹਨਾਂ ਦੇ ਨਾਲ ਇਲਾਕੇ ਦੀਆਂ ਅਤੇ ਪੰਚਾਇਤਾਂ ਅਤੇ ਮੋਹਤਬਰਾਂ ਨੂੰ ਪਤਾ ਲੱਗਿਆ ਕਿ ਉਹ ਸਘਰੰਸ਼ ਕਰ ਰਹੇ ਬਜੁਰਗ ਰਾਜਿੰਦਰ ਪਾਲ ਸਿੰਘ ਰੌਪੜ ਨਾਲ ਧੱਕੇਸ਼ਾਹੀ ਕਰ ਰਹੇ ਹਨ ਅਤੇ ਉਨ੍ਹਾਂ ਦਾ ਸਾਇਕਲ ਅਤੇ ਕੰਬਲ ਅਤੇ ਹੋਰ ਜਰੂਰੀ ਸਮਾਨ ਫੈਕਟਰੀ ਦੇ ਮੁਲਾਜ਼ਮਾਂ ਵੱਲੋਂ ਖੋਹ ਲਿਆ ਗਿਆ ਹੈ ਫਿਰ ਜਦੋਂ ਇਸ ਸਬੰਧੀ ਸੁਰਿੰਦਰ ਸ਼ਿੰਦਾ ਨੂੰ ਪਤਾ ਲੱਗਿਆ ਉਹ ਆਪਣੇ ਸਾਥੀਆਂ ਨਾਲ ਪਹੁੰਚ ਕੇ ਆਸਰੋਂ ਪੁਲਿਸ ਚੌਂਕੀ ਇੰਨਚਾਰਜ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਬਜੁਰਗ ਰਾਜਿੰਦਰ ਸਿੰਘ ਰੌਪੜ ਦਾ ਸਮਾਨ ਵਾਪਸ ਕਰਵਾਇਆਂ ਅਤੇ ਇਲਾਕੇ ਦੇ ਲੋਕਾਂ ਨੇ ਫੈਕਟਰੀ ਦੇ ਮਾਲਕਾਂ ਅਤੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ ਜੇ ਉਨ੍ਹਾਂ ਨੇ ਮਹਾਰਾਜ ਰਣਜੀਤ ਸਿੰਘ ਦੀ ਸੰਧੀ ਲਈ ਆਮ ਸੰਗਤਾਂ ਲਈ ਜਾਣ ਦੀ ਇਜਾਜ਼ਤ ਨਾ ਦਿੱਤੀ ਤਾਂ ਇਸ ਦੇ ਖਿਲਾਫ਼ ਵੱਡੇ ਪੱਧਰ ਸਘਰੰਸ਼ ਛੇੜੀਆ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ






