ਪ੍ਰਧਾਨ ਕਰਨਜੀਤ ਸੈਣੀ
ਪਹਿਲੇ ਪਿੰਡ ਕਾਹਮਾ ਅਤੇ ਦੂਜੇ ਪਿੰਡ ਬੜਵਾ ਟੀਮ ਨੇ ਜਿੱਤਿਆ
ਨਵਾਂਸ਼ਹਿਰ 24 ਦਸੰਬਰ (ਚੇਤ ਰਾਮ ਰਤਨ)
ਅੱਜ ਯੂਥ ਵੈਲਫੇਅਰ ਕਲੱਬ ਨਵਾਂਸ਼ਹਿਰ ਵਲੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫੁਟਬਾਲ ਟੂਰਨਾਮੈਂਟ ਜੇ ਐਸ ਐਫ਼ ਐਚ ਖਾਲਸਾ ਸੀਨੀਅਰ ਸੈਕੰਡਰੀ ਨਵਾਂਸ਼ਹਿਰ ਵਿਖੇ ਟੁਰਨਾਂਮੈਂਟ ਦੇ ਮੁੱਖ ਮਹਿਮਾਨ ਉਦਘਾਟਨ ਕੋਚ ਨਰਿੰਦਰ ਸਿੰਘ ਰੰਧਾਵਾ ਪ੍ਰਧਾਨ ਗੁਰਦੁਆਰਾ ਬਾਬਾ ਦੀਪ ਸਿੰਘ ਨਵਾਂਸ਼ਹਿਰ, ਲਾਇਨ ਸਤਨਾਮ ਸਿੰਘ ਸੰਧੂ ਸਾਬਕਾ ਸਬ ਇੰਸਪੈਕਟਰ ਪੰਜਾਬ ਪੁਲਿਸ ਵਲੋਂ ਕੀਤਾ ਗਿਆ। ਟੁਰਨਾਂਮੈਂਟ ਦੇ ਪਹਿਲੇ ਫੁਟਬਾਲ ਮੈਚ ਵਿੱਚ ਪਿੰਡ ਕਾਹਮਾ ਦੀ ਟੀਮ ਵਲੋਂ ਪਿੰਡ ਰੁੜਕੀ ਦੀ ਟੀਮ ਨੂੰ ਫਸਵੇਂ ਮੁਕਾਬਲੇ ਵਿੱਚ 0-1 ਗੋਲ ਨਾਲ ਕਾਹਮਾ ਦੀ ਟੀਮ ਜੇਤੂ ਰਹੀ। ਦੂਜੇ ਮੈਚ ਦੀ ਟੀਮਾਂ ਨਾਲ ਵਿਸ਼ੇਸ਼ ਮਹਿਮਾਨ ਮਿਲਣੀ ਕਰਦੇ ਗੁਰਨਾਮ ਸਿੰਘ ਯੂ ਐਸ ਏ , ਅਤੇ ਸੀਨੀਅਰ ਕੌਂਸਲਰ ਨਵਾਂਸ਼ਹਿਰ ਚੇਤ ਰਾਮ ਰਤਨ ਪੰਜਾਬ ਪ੍ਰਧਾਨ ਆਲ ਇੰਡੀਆ ਹਿਊਮਨ ਰਾਇਟਸ ਕੌਂਸਲ ਭਾਰਤ ਵਲੋਂ ਕੀਤੀ ਗਈ। ਦੂਜੇ ਮੈਚ ਵਿੱਚ ਪਿੰਡ ਬੜਵਾ ਨੇ ਗੜ੍ਹਸ਼ੰਕਰ ਦੀ ਟੀਮ ਨੂੰ 3-1 ਹਰਾਕੇ ਮੈਚ ਜਿੱਤਿਆ । ਇ੍ਰਸ ਮੌਕੇ ਪ੍ਰਧਾਨ ਕਰਨਜੀਤ ਸਿੰਘ ਸੈਣੀ, ਵਰਿੰਦਰ ਸਿੰਘ ਸੈਣੀ ਸੈਕਟਰੀ,ਸਰਬਦੀਪ ਸਿੰਘ ਅਲਾਉਸਰ ਬੁਲਾਰਾ, ਗੁਰਪ੍ਰੀਤ ਸਿੰਘ ਗੋਪੀ ਅਤੇ ਗਗਨਦੀਪ ਸਿੰਘ ਅਸਟ੍ਰੇਲੀਆ , ਰਘੁਵਿੰਦਰ ਸਿੰਘ ਸਾਬਕਾ ਐਸ ਡੀ ਓ, ਬਲਦੇਵ ਸਿੰਘ ਪਾਬਲਾ ਪ੍ਰਿੰਸੀਪਲ, ਉਂਕਾਰ ਸਿੰਘ ਸੈਣੀ,ਦਾਦਾ ਬਲਵੀਰ ਸਿੰਘ, ਹਰਦੇਵ ਸਿੰਘ, ਸੁਦਾਗਰ ਸਿੰਘ ਗੋਬਿੰਦਪੁਰ, ਡੀ ਐੱਮ ਸੀ ਕਲੱਬ ਨਵਾਂਸ਼ਹਿਰ ਅਵਤਾਰ ਸਿੰਘ,ਜਸਵੰਤ ਸਿੰਘ ਕਾਲਾ, ਚਰਨਜੀਤ ਸਿੰਘ ਕਾਕਾ, ਆਦਿ ਹਾਜ਼ਰ ਸਨ । ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ ਪਹਿਲਾਂ ਇਨਾਮ : 51,000/- ਅਤੇ ਦੂਜਾ ਇਨਾਮ : 41,000/- ਦਿੱਤਾ ਜਾਵੇਗਾ। ਯੂਥ ਵੈਲਫੇਅਰ ਕਲੱਬ ਨੂੰ ਵਿਸ਼ੇਸ਼ ਤੌਰ ਤੇ ਇਨਾਮ 51,000 ਰੁ: ਦੀ ਸੇਵਾ ਸ਼ੇਰ-ਏ-ਪੰਜਾਬ ਫੁੱਟਬਾਲ ਕਲੱਬ, Auckland (NZ) ਵਲੋਂ ਕੀਤੀ ਜਾਵੇਗੀ ।ਇਸ ਮੌਕੇ ਸ਼ੋਅ ਮੈਚ ਵੀ ਕਰਵਾਏ ਜਾਣਗੇ । ਮੈਚ ਡਰਾਅ ਰਹਿਣ ਦੀ ਸੂਰਤ ਵਿੱਚ ਫੈਸਲਾ ਕਮੇਟੀ ਦੁਆਰਾ ਕੀਤਾ ਜਾਵੇਗਾ । ਗੁਰੂ ਕਾ ਲੰਗਰ ਅਤੁੱਟ ਵਰਤੇਗਾ।






