ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੀੜ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਦੋ ਫੋਰਮਾਂ ਵੱਲੋਂ ਦਿੱਲੀ ਸਾਂਝੇ ਮੋਰਚੇ ਦੀਆਂ ਤਿਆਰੀਆਂ ਦੇ ਸਬੰਧ ਵਿਚ ਗੁਰਦੁੁਆਰਾ ਬਾਬਾ ਸਿਧਾਣਾ ਜੀ ਵਿਖੇ ਜ਼ੋਨ ਸਕੱਤਰ ਬਲਜੀਤ ਸਿੰਘ ਝਬਾਲ, ਵੀਰ ਸਿੰਘ ਕੋਟ, ਜਸਬੀਰ ਸਿੰਘ ਕੋਟ ਤੇ ਗੁਰਬੀਰ ਸਿੰਘ ਮੀਰਪੁਰ ਦੀ ਅਗਵਾਈ ਹੇਠ ਕਨਵੈਨਸ਼ਨ ਕਰਵਾਈ ਗਈ, ਜਿਸ ਵਿਚ ਜ਼ਿਲ੍ਹਾ ਆਗੂ ਜਰਨੈਲ ਸਿੰਘ ਨੂਰਦੀ ਤੇ ਧੰਨਾ ਸਿੰਘ ਲਾਲੂਘੁੰਮਣ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਵੱਲੋਂ ਤੇ ਗੈਰ ਰਾਜਨੀਤਕ ਸਯੁੰਕਤ ਮੋਰਚੇ ਦੀ ਕਾਲ ‘ਤੇ 13 ਫ਼ਰਵਰੀ ਨੂੰ ਫਿਰ ਤੋਂ ਦਿੱਲੀ ਮੋਰਚੇ ਦਾ ਬਿਗਲ ਵਜ ਗਿਆ ਹੈ, ਜਿਸ ਵਿਚ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਤੇ ਆਮ ਵਰਗ ਦੀਆਂ ਮੰਗਾਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ 23 ਫਸਲਾਂ ‘ਤੇ ਐੱਮਐੱਸਪੀ ਗਾਰੰਟੀ ਕਾਨੂੰਨ ਮੋਦੀ ਸਰਕਾਰ ਨੇ ਨਾ ਮੰਨ ਕੇ ਵਾਅਦਾ ਖਿਲਾਫੀ ਕੀਤੀ। ਲਖੀਮਪੁਰ ਖੀਰੀ ਕਤਲ ਕਾਂਡ ਦਾ ਇਨਸਾਫ ਲੈਣ, ਭਾਰਤ ਦੇ ਕਿਸਾਨਾਂ ਨੂੰ ਖੇਤੀ ਤੋਂ ਦੂਰ ਕਰਨ ਵਾਸਤੇ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ। ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਆਫੀ, ਫਸਲੀ ਬੀਮਾ ਯੋਜਨਾ, 2020 ਬਿਜਲੀ ਸੋਧ ਬਿੱਲ ਰੱਦ ਕਰਵਾਉਣ ਸਮੇਤ ਹੋਰ ਅਹਿਮ ਮੰਗਾਂ ਮੰਨਵਾਉਣ ਨੂੰ ਲੈ ਕੇ ਹੋਣ ਜਾ ਰਹੇ ਅੰਦੋਲਨ ਵਿਚ ਵਧ ਚੜ੍ਹ ਕੇ ਸਾਥ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਪਿੰਡਾਂ ਵਿਚ ਆਗੂਆਂ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਕੇ ਪਿੰਡਾਂ ਵਿਚ ਵੱਡੀਆਂ ਮੀਟਿੰਗਾਂ ਤੇ ਪਿੰਡਾਂ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ। ਇਸ ਸਮੇਂ ਰਾਮ ਸਿੰਘ ਕੋਟ, ਰੇਸ਼ਮ ਸਿੰਘ ਕੋਟ, ਸਵਿੰਦਰ ਸਿੰਘ, ਜਰਨੈਲ ਸਿੰਘ, ਕਾਜ਼ੀਕੋਟ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ ਝਬਾਲ, ਬਲਵਿੰਦਰ ਸਿੰਘ ਲਾਲੂਘੁੰਮਣ, ਸਾਬ ਸਿੰਘ ਮੱਤੇਵਾਲ, ਦਿਲਬਾਗ ਸਿੰਘ ਠਰੂ, ਕਸ਼ਮੀਰ ਸਿੰਘ, ਸਰਵਨ ਸਿੰਘ ਪੰਜਵੜ, ਨਿਸ਼ਾਨ ਸਿੰਘ ਨੂਰਦੀ, ਬਾਜ ਸਿੰਘ ਬੁਰਜ, ਮਹਿੰਦਰ ਸਿੰਘ ਭੋਜੀਆਂ ਆਦਿ ਆਗੂ ਹਾਜ਼ਰ ਸਨ।






