ਸ੍ਰੀ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਇਕ ਸ਼ੋਅਰੂਮ ‘ਚੋਂ ਸੋਨੇ ਦੀ ਚੇਨ ਚੋਰੀ ਕਰਦੇ ਹੋਏ ਇਕ ਮਹਿਲਾ ਨੂੰ ਸਟਾਫ਼ ਨੇ ਕਾਬੂ ਕਰ ਕੇ ਥਾਣਾ-ਛੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਉਸ ਕੋਲੋਂ ਚੋਰੀ ਕੀਤੀ ਸੋਨੇ ਦੀ ਚੇਨ ਬਰਾਮਦ ਕਰ ਲਈ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਅਜੈਬ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨਾਂ੍ਹ ਨੇ ਪੁਲਿਸ ਪਾਰਟੀ ਸਮੇਤ ਇਲਾਕੇ ‘ਚ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਥਾਣੇ ‘ਚੋਂ ਮੁਨਸ਼ੀ ਦਾ ਫੋਨ ਆਇਆ ਕਿ ਸ੍ਰੀ ਗੁਰੂ ਨਾਨਕ ਮਿਸ਼ਨ ਚੌਕ ਕੋਲ ਸਥਿਤ ਰਿਲਾਇੰਸ ਟਰੈਂਡ ਦੇ ਸ਼ੋਅਰੂਮ ‘ਚ ਇਕ ਅੌਰਤ ਨੂੰ ਸੋਨੇ ਦੀ ਚੇਨ ਚੋਰੀ ਕਰ ਕੇ ਕਾਬੂ ਕੀਤਾ ਹੈ। ਜਿਸ ‘ਤੇ ਉਹ ਤੁਰੰਤ ਰਿਲਾਇੰਸ ਟਰੈਂਡ ਦੇ ਸ਼ੋਅਰੁਮ ‘ਚ ਪਹੁੰਚੇ ਤੇ ਕਾਬੂ ਕੀਤੀ ਮਹਿਲਾ ਨੂੰ ਹਿਰਾਸਤ ‘ਚ ਲੈ ਲਿਆ। ਪੁਲਿਸ ਨੇ ਹਰੀਸ਼ ਵਰਮਾ ਵਾਸੀ ਨਵਾਂਸ਼ਹਿਰ ਦੇ ਬਿਆਨਾਂ ਤੋਂ ਬਾਅਦ ਹਿਰਾਸਤ ‘ਚ ਲਈ ਮਹਿਲਾ ਜਿਸ ਦੀ ਪਛਾਣ ਮਮਤਾ ਉਰਫ ਕਾਜਲ ਵਾਸੀ ਫੋਕਲ ਪੁਆਇੰਟ ਦੇ ਰੂਪ ‘ਚ ਹੋਈ ਹੈ ਦੀ ਜਦ ਮਹਿਲਾ ਪੁਲਿਸ ਮੁਲਾਜ਼ਮ ਵੱਲੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਸੋਨੇ ਦੀ ਚੇਨ ਬਰਾਮਦ ਹੋ ਗਈ। ਜਿਸ ‘ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਉਨਾਂ੍ਹ ਦੱਸਿਆ ਕਿ ਪੁਲਿਸ ਮਮਤਾ ਕੋਲੋਂ ਪੁੱਛਗਿੱਛ ਕਰ ਰਹੀ ਹੈ।






