ਰੂਪਨਗਰ ਦੇ ਨੰਗਲ ਚੌਕ ਨੇੜੇ ਨਿਰੰਕਾਰੀ ਭਵਨ ਦੇ ਬਾਹਰੋਂ ਇਕ ਕਾਰ ‘ਚੋਂ ਇਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤ ‘ਚ ਮਿਲੀ ਹੈ। ਉਕਤ ਵਿਅਕਤੀ ਨਜ਼ਦੀਕੀ ਜਗਜੀਤ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕ ਸਾਬਕਾ ਫੌਜੀ ਹਰਪ੍ਰੀਤ ਸਿੰਘ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।






