ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਦਸੂਹਾ-ਹੁਸ਼ਿਆਰਪੁਰ ਹਾਈਵੇ ‘ਤੇ ਅਰਗੋਵਾਲ ਪੈਟਰੋਲ ਗੜ੍ਹਦੀਵਾਲਾ ਨੇੜੇ ਕਾਰ ਤੇ ਐਕਟਿਵਾ ਦੀ ਟੱਕਰ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਨੰਬਰ ਪੀਬੀ 10 ਜੀਐਸ 8988 ਜੋ ਕਿ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ, ਜਦੋਂ ਪੈਟਰੋਲ ਪੰਪ ਨੇੜੇ ਪੁੱਜੀ ਤਾਂ ਆਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਨੰਬਰ ਪੀ ਬੀ 07 ਬੀ ਐਕਸ 0491 ਨੂੰ ਟੱਕਰ ਮਾਰ ਦਿੱਤੀ।
ਟਰਸਾਈਕਲ ਸਵਾਰ ਗੜ੍ਹਦੀਵਾਲਾ ਤੋਂ ਦਸੂਹਾ ਜਾ ਰਹੇ ਸਨ। ਦੋਵੇਂ ਮੋਟਰਸਾਈਕਲ ਸਵਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗਜੇਂਦਰ ਪ੍ਰਸਾਦ ਪੁੱਤਰ ਹੰਸ ਰਾਜ ਤੇ ਪ੍ਰਕਾਸ਼ ਪੁੱਤਰ ਸੰਦੀਪ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੋਵੇਂ ਆਪਸ ਵਿਚ ਦਾਦਾ-ਪੋਤਾ ਦੱਸੇ ਜਾ ਰਹੇ ਹਨ। ਕਾਰ ਸਵਾਰ ਦੀ ਪਛਾਣ ਸਤੀਸ਼ ਕੁਮਾਰ ਪੁੱਤਰ ਹਰਭਜਨ ਸਿੰਘ ਵਾਸੀ ਕਰਾੜੀ ਹਾਲ ਵਾਸੀ ਗੁਰੂ ਤੇਗ ਬਹਾਦਰ ਨਗਰ ਲੁਧਿਆਣਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਸੂਚਨਾ ਮਿਲਦੇ ਥਾਣਾ ਗੜ੍ਹਦੀਵਾਲ ਪੁਲਿਸ ਨੇ ਦੋਵੇਂ ਲਾਸ਼ਾ ਤੇ ਕਾਰ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






