ਫਿਲੌਰ ਦਾ ਨੌਜਵਾਨ ਬਲਦੇਵ ਰਾਜ (38) ਫਿਲੌਰ ਤੋਂ 15 ਸਾਲ ਪਹਿਲਾਂ ਇਟਲੀ ਗਏ ਸਨ। ਪਿਛਲੇ ਦਿਨੀਂ ਉਨ੍ਹਾਂ ਦੀ ਸਾਈਲੈਂਸ ਅਟੈਕ ਨਾਲ ਮੌਤ ਹੋ ਗਈ। ਉਹ ਆਪਣੇ ਪਿੱਛੇ ਮਾਤਾ ਗੁਰਦੇਵ ਕੌਰ, ਪਤਨੀ ਮਨਪ੍ਰੀਤ ਕੌਰ, ਬੱਚੇ ਏਕਮ ਹੀਰ ਤੇ ਫਤਿਹ ਹੀਰ ਨੂੰ ਛੱਡ ਗਏ। ਉਨ੍ਹਾਂ ਦੀ ਅੱਜ ਅੰਤਿਮ ਅਰਦਾਸ ਲਈ ਉਨ੍ਹਾਂ ਦੇ ਘਰ ਅਕਲਪੁਰ ਰੋਡ ਫਿਲੌਰ ਵਿਖੇ ਪਾਠ ਦਾ ਭੋਗ ਪਾਏ ਗਏ। ਰਿਸ਼ਤੇਦਾਰ ਸੱਜਣਾ ਮਿੱਤਰਾਂ ਤੋਂ ਇਲਾਵਾਂ ਭਾਰੀ ਗਿਣਤੀ ’ਚ ਸ਼ਹਿਰ ਨਿਵਾਸੀ ਸ਼ਾਮਲ ਹੋਏ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।






