ਜੇਐੱਸਐੱਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾਂ ਵਿਚ ਜ਼ਿਲ੍ਹਾ ਸਪੈਸ਼ਲ ਉਲੰਪਿਕ ਹੁਸ਼ਿਆਰਪੁਰ ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਟ੍ਰਾਇਲ ਸਲੈਕਸ਼ਨ ਕੈਂਪ ਲਗਾਇਆ ਗਿਆ, ਜਿਸ ਵਿਚ ਜੂਡੋ ਤੇ ਵਾਲੀਬਾਲ ਦੇ ਟ੍ਰਾਇਲ ਲਏ ਗਏ। ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਕੈਂਪ ਲਗਾਇਆ ਗਿਆ ਸੀ ਤੇ ਇਸ ਵਿਚ ਚੁਣੇ ਗਏ ਅਥਲੀਟ ਸਟੇਟ ਪੱਧਰੀ ਹੋਣ ਵਾਲੇ ਟ੍ਰਾਇਲਾਂ ਵਿਚ ਵੀ ਭਾਗ ਲੈਣਗੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਮਨਪ੍ਰਰੀਤ ਸਿੰਘ ਪੁੱਜੇ ਤੇ ਇਸ ਕੈਂਪ ਵਿਚ ਜੇਐੱਸਐੱਸ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਖਿਡਾਰੀਆਂ ਸਮੇਤ ਸਰਵ ਸਿੱਖਿਆ ਅਭਿਆਨ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਬੱਚਿਆਂ ਨੇ ਸੱਭਿਆਚਾਰਕ ਸਮਾਗਮ ਵੀ ਪੇਸ਼ ਕੀਤਾ। ਇਸ ਸਮੇਂ ਏਰੀਆ ਡਾਇਰੈਕਟਰ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਪਰਮਜੀਤ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਇਸ ਸਮੇਂ ਜੂਡੋ ਕੋਚ ਦਿਆ ਦੂਬੇ ਤੇ ਵਾਲੀਬਾਲ ਕੋਚ ਪੂਜਾ, ਸੈਕਟਰੀ ਹਰਬੰਸ ਸਿੰਘ, ਗੁਰਪਾਲ ਕੌਰ ਸੁਪਰਡੈਂਟ, ਤਜਿੰਦਰ ਕੌਰ, ਸੁਖਵਿੰਦਰ ਸਿੰਘ, ਨੀਲਮ, ਵਾਈਸ ਪਿੰ੍ਸੀਪਲ ਇੰਦੂ ਬਾਲਾ, ਪਿੰ੍ਸੀਪਲ ਸ਼ੈੱੱਲੀ ਸ਼ਰਮਾ ਆਦਿ ਵੀ ਮੌਜੂਦ ਸਨ। ਇਸ ਸਮੇਂ ਕਰਨਲ ਗੁਰਮੀਤ ਸਿੰਘ ਨੇ ਦੱਸਿਆ ਕਿ ਗਾਰਡੀਅਨਸ਼ਿਪ ਸਰਟੀਫਿਕੇਟ ਤੇ ਨੈਸ਼ਨਲ ਹੈਲਥ ਇੰਸ਼ੋਰੈਂਸ ਲਈ ਕੈਂਪ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ‘ਤੇ ਮੁੱਖ ਮਹਿਮਾਨ ਵੱਲੋਂ ਮਦਦ ਕਰਨ ਦਾ ਭਰੋਸਾ ਦਿਵਾਇਆ ਗਿਆ।






