ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਮੱਲਾਂ ਵਾਲਾ ਦੇ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਪ੍ਰਰੈਸ ਸਕੱਤਰ ਹਰਦੀਪ ਸਿੰਘ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਜੂਨ ਤੋਂ ਲੈ ਲਗਾਤਾਰ ਦੋ ਮਹੀਨੇ ਕਿਸਾਨਾਂ ਦੀਆਂ ਫਸਲਾਂ ਦੇ ਉਪਰ ਦੀ ਹੜ੍ਹਾਂ ਦਾ ਪਾਣੀ ਵਗਦਾ ਰਿਹਾ ਹੈ ਜਿਸ ਨੇ ਹਰੀਕੇ ਹੈੱਡ ਤੋਂ ਲੈ ਕੇ ਗੰਡਾ ਸਿੰਘ ਹੈੱਡ ਤੱਕ ਕਿਸਾਨਾਂ ਮਜ਼ਦੂਰਾਂ ਦਾ ਬਹੁਤ ਵੱਡੇ ਪੱਧਰ ‘ਤੇ ਨੁਕਸਾਨ ਹੋਇਆ, ਪਰ ਪੰਜਾਬ ਸਰਕਾਰ ਨੇ ਲੋਕਾਂ ਨਾਲ ਹਰ ਨੁਕਸਾਨ ਦੇ ਖ਼ਰਾਬੇ ਦੇਣ ਦੀਆਂ ਗੱਲਾਂਬਾਤਾਂ ਕਰਦੀ ਰਹੀ ਸੀ, ਪਰ ਅਪਣੇ ਕੋਲੋਂ ਦੇਣ ਦੀ ਬਜਾਏ ਕੇਂਦਰ ਵੱਲੋਂ ਆਇਆ 6800 ਰੁਪਏ ਵੀ ਬਹੁਤ ਸਾਰੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੂੰ ਨਹੀਂ ਮਿਲਿਆ। ਉਨਾਂ੍ਹ ਦੀ ਦਫ਼ਤਰਾਂ ਬੈਂਕਾਂ ਵਿੱਚ ਖੱਜਲਖੁਆਰੀ ਹੋ ਰਹੀ ਹੈ। ਕਿਸਾਨ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਕਿਸਾਨਾਂ ਦੀ ਖੱਜਲਖੁਆਰੀ ਬੰਦ ਕੀਤੀ ਜਾਵੇ ਅਤੇ ਬੇ ਵਿਘਨ ਫ਼ਸਲ ਖਰਾਬ ਦਾ ਅਤੇ ਹੋਰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਨਹੀਂ ਤਾਂ ਲੋਕਾਂ ਨੂੰ ਮਜ਼ਬੂਰੀ ਵੱਸ ਕੋਈ ਤਿੱਖਾ ਸੰਘਰਸ਼ ਕਰਨਾ ਪਏਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਲਿ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮੱਸਾ ਸਿੰਘ, ਜੋਗਾ ਸਿੰਘ ਵੱਟੂ ਭੱਟੀ, ਸਾਹਿਬ ਸਿੰਘ ਦੀਨੇਕੇ, ਗੁਰਚਰਨ ਸਿੰਘ, ਲਖਵਿੰਦਰ ਸਿੰਘ ਕਲੋਨੀ ਆਦਿ ਆਗੂ ਹਾਜ਼ਰ ਸਨ।






