ਥਾਣਾ ਬਸਤੀ ਜੋਧੇਵਾਲ ਦੇ ਅਧੀਨ ਪਿੰਡ ਸੁਜਾਤਵਾਲ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਲੈ ਜਾਣ ਵਾਲੇ ਮੁਲਜ਼ਮ ਖਿਲਾਫ਼ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਇਹ ਮਾਮਲਾ ਨਾਬਾਲਿਗ ਲੜਕੀ ਦੇ ਪਿਤਾ ਦੇ ਬਿਆਨ ਉੱਪਰ ਬਸੰਤ ਵਿਹਾਰ ਕਲੋਨੀ ਰਹਿਣ ਵਾਲੇ ਕਰਨ ਸਿੰਘ ਉਰਫ ਹਿਮਸੂ ਦੇ ਖਿਲਾਫ਼ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਕਰਤਾ ਮੁਤਾਬਕ ਉਸ ਦੀ ਕਰੀਬ 14 ਸਾਲ ਦੀ ਨਾਬਾਲਿਗ ਲੜਕੀ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ। ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਦੀ ਬੇਟੀ ਸਕੂਲ ਜਾਣ ਲਈ ਕਰੋ ਗਈ ਪਰ ਵਾਪਸ ਨਹੀਂ ਆਈ ਜਦ ਉਹਨਾਂ ਆਪਣੇ ਪੱਤਰ ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਬਸੰਤ ਵਿਹਾਰ ਕਲੋਨੀ ਦਾ ਰਹਿਣ ਵਾਲਾ ਕਰਨ ਸਿੰਘ ਉਸ ਦੀ ਨਾਬਾਲਿਗ ਧੀ ਉੱਪਰ ਮਾੜੀ ਨਜ਼ਰ ਰੱਖਦਾ ਸੀ। ਮੁਰਦਈ ਨੇ ਪੁਲਿਸ ਕੋਲ ਖਦਸ਼ਾ ਜਾਹਿਰ ਕੀਤਾ ਕਿ ਮੁਲਜ਼ਮ ਕਰਨ ਸਿੰਘ ਹੀ ਉਸ ਦੀ ਧੀ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ। ਉਕਤ ਮਾਮਲੇ ਦੇ ਤਫਤੀਸ਼ ਅਧਿਕਾਰੀ ਸਾਇਆ ਕਥਾ ਨੇਤਰ ਗੁਰਪ੍ਰੀਤ ਸਿੰਘ ਮੁਤਾਬਕ ਪਰਚਾ ਦਰਜ ਕਰਕੇ ਨਾਬਾਲਿਗਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।






