ਅੱਜ ਸਵੇਰੇ ਦੋ ਵਾਹਨਾਂ ਦੀ ਭਿਆਨਕ ਟੱਕਰ ‘ਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ। ਘਟਨਾ ਸਵੇਰੇ 1:30 ਵਜੇ ਦੇ ਕਰੀਬ ਬਰੈਂਪਟਨ ਸ਼ਹਿਰ ਦੇ ਚਿੰਗੁਅੂਜੀ ਰੋਡ ਦੇ ਪੂਰਬ ‘ਚ ਸਥਿਤ ਬੋਵੈਰਡ ਡਰਾਈਵ ‘ਤੇ ਵਾਪਰੀ। ਇੱਥੇ ਵਾਹਨ ਖੰਭੇ ਨਾਲ ਟਕਰਾ ਗਿਆ।
ਪੀਲ ਪੁਲਿਸ ਅਨੁਸਾਰ ਐਸ. ਟਾਈਲਰ ਬੈੱਲ ਨੇ ਕਿਹਾ, “ਉਸ ਸਮੇਂ ਵੱਖੋ-ਵੱਖਰੀਆਂ ਰਿਪੋਰਟਾਂ ਸਨ ਕਿ ਹੋ ਸਕਦਾ ਹੈ ਕਿ ਕੋਈ ਦੂਜਾ ਵਾਹਨ ਟੱਕਰ ਮਾਰ ਗਿਆ ਹੋਵੇ ਜਾਂ ਹੋ ਸਕਦਾ ਹੈ ਕਿ ਤੇਜ਼ ਰਫਤਾਰ ਵਜ੍ਹਾ ਹੋਵੇ।”
ਮੰਨਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਹਾਦਸੇ ਵਾਲੀ ਥਾਂ ਨੇੜੇ ਇਕ ਸੈਲੂਨ ‘ਚ ਕੰਮ ਕਰਦੇ ਸਨ। ਪੁਲਿਸ ਮੁਤਾਬਕ ਅਜੇ ਤਿੰਨਾਂ ਨੌਜਵਾਨਾਂ ਦੀ ਪਛਾਣ ਨਹੀਂ ਹੋਈ ਹੈ।






