ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਪੰਜਵੀਂ ਤੇ ਅੱਠਵੀਂ ਜਮਾਤ ਦੇ ਪ੍ਰੀਖਿਆਰਥੀਆਂ ਦੇ ਸੀਸੀਏ ਦੇ ਆਨਲਾਈਨ ਅੰਕ ਅਪਲੋਡ ਕਰਨ ਦੀ ਆਖੀਰ ਮਿਤੀ ‘ਚ ਵਾਧਾ ਕੀਤਾ ਹੈ। ਪੰਜਾਬ ਬੋਰਡ ਦੇ ਸਹਾਇਕ ਸਕੱਤਰ (ਪੰਜਵੀਂ/ਅੱਠਵੀਂ) ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਸੀਸੀਏ ਦੇ ਅੰਕ ਆਨਲਾਈਨ 23 ਫਰਵਰੀ ਤਕ ਅਪਲੋਡ ਕੀਤੇ ਜਾ ਸਕਣਗੇ। ਪਹਿਲਾਂ ਇਹ 5 ਫਰਵਰੀ ਤਕ ਅਪਲੋਡ ਕੀਤੇ ਜਾਣੇ ਸੀ। ਸਹਾਇਕ ਸਕੱਤਰ ਗੁਲਸ਼ਨ ਅਰੋੜਾ ਨੇ ਇਹ ਵੀ ਕਿਹਾ ਹੈ ਕਿ ਇਸ ਤੋਂ ਬਾਅਦ ਮਿਤੀਆਂ ‘ਚ ਵਾਧਾ ਨਹੀਂ ਕੀਤਾ ਜਾਵੇਗਾ। ਜੇਕਰ ਕਿਸੇ ਪ੍ਰੀਖਿਆਰਥੀ ਦੇ ਅੰਕ ਮਿਥੀ ਮਿਤੀ ਤਕ ਅਪਲੋਡ ਨਹੀਂ ਕੀਤੇ ਜਾਂਦੇ ਹਨ ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।






