ਨਸ਼ੇ ਦੀ ਤਸਕਰੀ ਦੇ ਮਾਮਲੇ ’ਚ ਐੱਸਟੀਐੱਫ ਦੀ ਟੀਮ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰੂ ਨਾਨਕ ਕਾਲੋਨੀ ਵਾਸੀ ਹਰਪ੍ਰੀਤ ਸਿੰਘ, ਸ਼ਹੀਦ ਕਰਨੈਲ ਸਿੰਘ ਨਗਰ ਵਾਸੀ ਜਸਪ੍ਰੀਤ ਸਿੰਘ ਅਤੇ ਹਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਕੋਲੋਂ ਇਕ ਕਿੱਲੋ 30 ਗ੍ਰਾਮ ਹੈਰੋਇਨ, 310 ਗ੍ਰਾਮ ਆਈਸ ਅਤੇ ਸਵਿਫਟ ਕਾਰ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਏਆਈਜੀ ਸਨੇਹਦੀਪ ਸ਼ਰਮਾ ਅਤੇ ਐੱਸਟੀਐੱਫ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਹੈਰੋਇਨ ਦੀ ਤਸਕਰੀ ਦਾ ਧੰਦਾ ਕਰਦੇ ਹਨ ਜੋ ਕਿ ਹੈਰੋਇਨ ਦੀ ਸਪਲਾਈ ਦੇਣ ਲਈ ਗਿੱਲ ਰੋਡ ਸਥਿਤ ਜੀਐੱਨਈ ਕਾਲਜ ਨੇੜੇ ਸਵਿਫਟ ਕਾਰ ਵਿਚ ਜਾ ਰਹੇ ਹਨ। ਇਸੇ ਦੌਰਾਨ ਮੁਲਜ਼ਮਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਇਕ ਕਿੱਲੋ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਹੀ 310 ਗ੍ਰਾਮ ਆਈਸ ਵੀ ਬਰਾਮਦ ਹੋਈ। ਮੁਲਜ਼ਮਾਂ ਨੇ ਦੱਸਿਆ ਕਿ ਉਹ ਦਿੱਲੀ ਦੇ ਪੀਟਰ ਨਾਮਕ ਨਾਈਜੀਰੀਅਰ ਵਿਅਕਤੀ ਤੋਂ ਹੈਰੋਇਨ ਲੈ ਕੇ ਆਏ ਸਨ ਜਿਸ ਨੂੰ ਲੁਧਿਆਣਾ ਦੇ ਕਈ ਕਲੱਬਾਂ ਵਿਚ ਸਪਲਾਈ ਕਰਨਾ ਸੀ।






