ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਮੁੱਖਵਾਕ ਲਿਖਣ ਵਾਲੇ ਮਹਿੰਦਰ ਪਾਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਆਉਣ ਵਾਲੇ ਹੁਕਮਨਾਮੇ ਨੂੰ ਸੰਗਤਾਂ ਬੜੇ ਹੀ ਸਤਿਕਾਰ ਦੇ ਨਾਲ ਸੁਣਦੀਆਂ ਅਤੇ ਪੜਦੀਆਂ ਹਨ। ਸੰਗਤਾਂ ਦੀ ਸਹੂਲਤ ਲਈ ਇਹ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਇੱਕ ਬੋਰਡ ਉੱਤੇ ਲਿਖਿਆ ਜਾਂਦਾ ਹੈ। ਜਿਸ ਦੀ ਸੇਵਾ ਲੰਮੇ ਸਮੇਂ ਤੋਂ ਮਹਿੰਦਰ ਪਾਲ ਸਿੰਘ ਨਿਭਾ ਰਹੇ ਸਨ, ਮਿੱਠ ਬੋਲੜੇ ਸੁਭਾਅ ਦੇ ਮਹਿੰਦਰ ਪਾਲ ਸਿੰਘ ਦਾ ਸੰਗਤਾਂ ਦੇ ਨਾਲ ਬਹੁਤ ਪਿਆਰ ਸੀ। ਮਹਿੰਦਰ ਪਾਲ ਸਿੰਘ 8 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ। ਮਹਿੰਦਰ ਪਾਲ ਸਿੰਘ ਨਮਿੱਤ ਭੋਗ ਅਤੇ ਅੰਤਿਮ ਅਰਦਾਸ 15 ਫਰਵਰੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਸੇਵਾ ਸਿੰਘ ਹਾਲ ਅਜੀਤ ਨਗਰ ਵਿਖੇ ਇੱਕ ਤੋਂ ਦੋ ਵਜੇ ਤੱਕ ਹੋਵੇਗੀ।






