ਪੰਜਾਬ ਸਕੂਲ ਸਿੱਖਿਆ ਬੋਰਡ (PSEB) 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਵਿਦਿਆਰਥੀ ਅੱਜ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ‘ਤੇ ਪੇਪਰ ਦੇਣ ਪਹੁੰਚੇ। ਪੇਪਰ ਦੇਣ ਤੋਂ ਬਾਅਦ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਆ ਕੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੇਪਰ ਸਲੇਬਸ ਦੇ ਮੁਤਾਬਿਕ ਹੀ ਆਇਆ ਸੀ ਜੋ ਆਸਾਨ ਸੀ। ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਅੱਜ ਪਹਿਲਾ ਪੇਪਰ ਪੰਜਾਬੀ ਏ ਦਾ ਸੀ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਪਹਿਲਾ ਪੇਪਰ ਅੱਜ ਹੋਮ ਸਾਇੰਸ ਦਾ ਸੀ। ਦੋਵੇਂ ਜਮਾਤਾਂ ਦੇ ਪ੍ਰੀਖਿਆਰਥੀਆਂ ਨੂੰ ਓਐਮਆਰ ਸ਼ੀਟ ਦੇ ਕਾਲਮ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਸੀ। ਦੋਵੇਂ ਹੀ ਜਮਾਤਾਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2:15 ਤੱਕ ਦਾ ਸੀ।







