ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਵੱਲੋਂ ਪਿਸਤੌਲ ਦੇ ਜ਼ੋਰ ‘ਤੇ ਪੈਸਿਆਂ ਵਾਲਾ ਬੈਗ ਖੋਹ ਕਰਨ ਵਾਲੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਰਾਹੁਲ ਸ਼ਰਮਾ ਉਕਤ ਕੋਲੋਂ 28,000 ਰੁਪਏ ਤੇ ਸੰਨੀ ਮਹਿਰਾ ਉਰਫ ਸੰਨੀ ਕੋਲੋਂ 35,000 ਰੁਪਏ, ਕੁੱਲ 63,000 ਰੁਪਏ ਬਰਾਮਦ ਕੀਤੇ ਗਏ।
ਏਡੀਸੀਪੀ ਸਿਟੀ-2 ਪ੍ਰਭਜੋਤ ਸਿੰਘ ਵਿਰਕ ਨੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਸੀਪੀ ਵਰਿੰਦਰ ਸਿੰਘ ਖੋਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਿਵਲ ਲਾਈਨਜ਼ ਜ਼ਿਲ੍ਹਾ ਅੰਮਿ੍ਤਸਰ ਸ਼ਹਿਰ ਦੀ ਟੀਮ ਵੱਲੋਂ ਮੁਕੱਦਮੇ ਨੂੰ ਟੇ੍ਸ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਮੁਕੱਦਮੇ ‘ਚ ਖੋਹ ਕਰਵਾਉਣ ‘ਚ ਮੇਨ ਸਾਜਿਸ਼ਕਰਤਾ ਸੰਨੀ ਮਹਿਰਾ ਉਰਫ ਸੰਨੀ ਹੈ, ਜੋ ਕਿ ਪਹਿਲਾ ਟੂਡੇ ਇਲੈਕਟ੍ਰੋਨਿਕ, ਨਹਿਰੂ ਸ਼ਾਪਿੰਗ ਕੰਪਲੈਕਸ ਅੰਮਿ੍ਤਸਰ ਵਿਖੇ ਮੁੱਦਈ ਮੁਕੱਦਮਾ ਸੁਰਿੰਦਰ ਉਰਫ ਬੱਬਲੂ ਦੀ ਜਗ੍ਹਾ ‘ਤੇ ਕੰਮ ਕਰਦਾ ਹੁੰਦਾ ਸੀ ਤੇ ਇਸ ਵੱਲੋਂ ਹੀ ਪੈਸੇ ਖੋਹ ਦੀ ਸਾਜਿਸ਼ ਰਚੀ ਗਈ ਸੀ। ਸ਼ਿਕਾਇਤਕਰਤਾ ਸੁਰਿੰਦਰ ਕੁਮਾਰ ਉਰਫ ਬਬਲੂ ਟੂਡੇ ਇਲੈਕਟੋ੍ਨਿਕ, ਨਹਿਰੂ ਸ਼ਾਪਿੰਗ ਕੰਪਲੈਕਸ ਅੰਮਿ੍ਤਸਰ ਵਿਖੇ ਕੁਲੈਕਸ਼ਨ ਦੇ ਪੈਸੇ ਇਕੱਠੇ ਕਰਨ ਲਈ ਮਿਤੀ 12-02-2024 ਨੂੰ ਪਠਾਨਕੋਟ, ਗੁਰਦਾਸਪੁਰ ਤੇ ਬਟਾਲਾ ਤੋਂ ਕਰੀਬ 6 ਲੱਖ 72,000 ਰੁਪਏ, ਇਕੱਠੇ ਕਰ ਕੇ ਰੋਹਤਕ, ਪਿਆਰ ਬੱਸ ‘ਤੇ ਬੈਠ ਕੇ ਬਟਾਲਾ ਰੋਡ ਪੈਟਰੋਲ ਪੰਪ ‘ਤੇ ਉਤਰਿਆ ਸੀ । ਜਦ ਮੁੱਦਈ ਮੁਕੱਦਮਾ ਸੁਰਿੰਦਰ ਕੁਮਾਰ ਪੈਸਿਆਂ ਵਾਲਾ ਬੈਗ ਲੈ ਕੇ ਅੰਮਿ੍ਤਸਰ ਪੁੱਜਾ ਤਾਂ ਫੋਰ ਐੱਸ ਚੌਕ ‘ਤੇ ਥੋੜ੍ਹਾ ਅੱਗੇ ਖੱਬੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਸਾਹਮਣੇ ਪਾਸੇ ਕੰਪਨੀ ਬਾਗ ਦੀ ਦੀਵਾਰ ਨਾਲ ਪੈਦਲ ਜਾ ਰਿਹਾ ਸੀ।
ਮੁੱਦਈ ਪਿੱਛੇ ਤਿੰਨ ਮੋਨੇ ਨੌਜਵਾਨ ਲੜਕੇ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਆਪਣੇ-ਆਪਣੇ ਮੂੰਹ ਬੰਨ੍ਹੇ ਹੋਏ ਸਨ। ਮੁਲਜ਼ਮਾਂ ‘ਚੋਂ ਇਕ ਲੜਕਾ ਮੋਟਰਸਾਈਕਲ ਸਟਾਰਟ ਕਰ ਕੇ ਹੀ ਬੈਠਾ ਸੀ ਤੇ ਦੂਜੇ ਦੋ ਲੜਕਿਆਂ ਨੇ ਮੁੱਦਈ ਨਾਲ ਕੁੱਟਮਾਰ ਕਰ ਕੇ ਪਿਸਤੌਲ ਦੇ ਜ਼ੋਰ ‘ਤੇ ਪੈਸਿਆਂ ਵਾਲਾ ਲਾਲ ਰੰਗ ਦਾ ਬੈਗ ਖੋਹ ਕੇ ਲੈ ਗਏ।
ਥਾਣਾ ਸਿਵਲ ਲਾਈਨ ਦੀ ਪੁਲਿਸ ਟੀਮ ਵੱਲੋਂ ਮੁਕੱਦਮੇ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ‘ਤੇ ਮੁਕੱਦਮੇ ਦੇ ਮੁਲਜ਼ਮ ਰਾਹੁਲ ਸ਼ਰਮਾ ਉਰਫ ਨੈਨਸੀ ਪੁੱਤਰ ਸਵ. ਰਕੇਸ਼ ਕੁਮਾਰ ਵਾਸੀ 9-ਬੀ ਗਲੀ ਨੰਬਰ 20, ਮਹਿੰਦਰਾ ਕਾਲੋਨੀ, ਨਜਦੀਕ ਗੱਲੂ ਡੇਅਰੀ, ਪਵਨ ਨਗਰ, ਬਟਾਲਾ ਰੋਡ ਅੰਮਿ੍ਤਸਰ ਨੂੰ 23 ਫਰਵਰੀ ਨੂੰ ਗਿ੍ਫ਼ਤਾਰ ਕਰ ਕੇ ਇਸ ਕੋਲੋਂ 28,000 ਰੁਪਏ ਤੇ ਮੁਲਜ਼ਮ ਸੰਨੀ ਮਹਿਰਾ ਉਰਫ ਸਨੀ ਪੁੱਤਰ ਸਵ. ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 2 ਮਕਾਨ ਨੰਬਰ 1329 ਮਹਾਜਨ ਹੋਟਲ ਵਾਲੀ ਗਲੀ ਸਾਹਮਣੇ ਬੱਸ ਸਟੈਂਡ ਸ਼ਰੀਫ਼ਪੁਰਾ, ਅੰਮਿ੍ਤਸਰ ਨੂੰ ਸ਼ਰੀਫ਼ਪੁਰਾ ਦੇ ਇਲਾਕੇ ਤੋਂ ਮਿਤੀ 26-02-2024 ਨੂੰ ਗਿ੍ਫ਼ਤਾਰ ਕਰ ਕੇ ਇਸ ਕੋਲੋਂ 35,000 ਰੁਪਏ ਬਰਾਮਦ ਕੀਤੇ। ਇਨ੍ਹਾਂ ਦੇ ਦੂਸਰੇ ਸਾਥੀਆਂ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇਗਾ । ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।






