ਮੁਲਜ਼ਮ ਤੇਜਿੰਦਰ ਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਵਲੋਂ ਕਾਰੋਬਾਰੀ ਕੋਲੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਸ਼ਿਕਾਇਤ ਤੋਂ ਬਾਅਦ ਲੁਧਿਆਣਾ ਦਾ ਨਾਮਵਰ ਡਾਕਟਰ ਵੀ ਸਾਹਮਣੇ ਆਇਆ ਹੈl ਦੋਵਾਂ ਮੁਲਜ਼ਮਾਂ ਨੇ ਡਾਕਟਰ ਕੋਲੋਂ ਕੁਝ ਦਿਨ ਪਹਿਲੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਮਾਮਲੇ ‘ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਜੀਵਨਪ੍ਰੀਤ ਨਗਰ ਦੇ ਡਾਕਟਰ ਦਮਨਦੀਪ ਸਿੰਘ ਮੱਕੜ ਦੀ ਸ਼ਿਕਾਇਤ ‘ਤੇ ਤਜਿੰਦਰ ਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
2 ਕਰੋੜ ਦੀ ਫਿਰੌਤੀ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
ਦੋ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ‘ਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮਾਡਲ ਟਾਊਨ ਦੇ ਰਹਿਣ ਵਾਲੇ ਗੌਰਵ ਵਿਰਮਾਨੀ ਦੀ ਸ਼ਿਕਾਇਤ ‘ਤੇ 2 ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗੌਰਵ ਨੇ ਦੱਸਿਆ ਕਿ 27 ਜਨਵਰੀ 2024 ਨੂੰ ਉਸਦੇ ਮੋਬਾਈਲ ਫੋਨ ਤੋਂ ਇੱਕ ਵਿਦੇਸ਼ੀ ਨੰਬਰ ਦੇ ਵ੍ਹਟਸਐਪ ਤੋਂ ਕਾਲ ਆਈ l ਬਦਮਾਸ਼ਾਂ ਨੇ ਫੋਨ ਕਰ ਕੇ ਗੌਰਵ ਨੂੰ ਧਮਕਾਇਆ ਅਤੇ ਉਸ ਕੋਲੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀl
ਗੌਰਵ ਨੇ ਸ਼ਿਕਾਇਤ ‘ਚ ਦੱਸਿਆ ਕਿ 20 ਦਿਨ ਪਹਿਲੋਂ ਇੱਕ ਚਿੱਟੇ ਰੰਗ ਦੀ ਫਾਰਚੂਨਰ ਕਾਰ ਪੀਬੀ 65 ਜਿਸ ਦਾ ਆਖਰ ‘ਚ ਨੰਬਰ 8 ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਤੇ 8 ਅਪ੍ਰੈਲ 2024 ਨੂੰ ਫਿਰ ਤੋਂ ਕਾਲ ਕਰਕੇ ਗੌਰਵ ਵਿਰਮਾਨੀ ਕੋਲੋਂ ਫਿਰੌਤੀ ਮੰਗੀl ਇਸ ਮਾਮਲੇ ‘ਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਬਿਲੇਗ਼ੌਰ ਹੈ ਕਿ ਮੁਲਜ਼ਮ ਤਜਿੰਦਰਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਪਹਿਲੋਂ ਤੋਂ ਹੀ ਥਾਣਾ ਸਰਾਭਾ ਨਗਰ ਦੀ ਪੁਲਿਸ ਦੀ ਗ੍ਰਿਫਤ ‘ਚ ਹਨ l ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮਾਡਲ ਟਾਊਨ ਵਾਲੇ ਮਾਮਲੇ ਵਿੱਚ ਵੀ ਇਹੀ ਮੁਲਜ਼ਮ ਹੋ ਸਕਦੇ ਹਨ l ਬਹਿਰਾਲ ਪੁਲਿਸ ਦੋ ਆਮ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕਰਨ ਵਿੱਚ ਜੁੱਟ ਗਈ l






