ਫਤਾਹਪੁਰ ਜੇਲ੍ਹ ’ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਕਬਜ਼ੇ ’ਚੋਂ 25 ਮੋਬਾਇਲ, 17 ਸਿਮ ਕਾਰਡ, ਬੀੜੀਆਂ ਦੇ 66 ਬੰਡਲ ਅਤੇ ਹੀਟਰ ਦੀ ਤਾਰ ਬਰਾਮਦ ਹੋਣ ’ਤੇ ਜੇਲ੍ਹ ਸੁਰੱਖਿਆ ਮੁਲਾਜਮਾਂ ਨੇ ਮਾਮਲਾ ਦਰਜ ਕੀਤਾ ਹੈ। ਉਕਤ ਐਫਆਈਆਰ ਵਿਚ ਇਸਲਾਮਾਬਾਦ ਪੁਲਿਸ ਥਾਣੇ ਨੇ 25 ਹਵਾਲਾਤੀਆਂ ਅਤੇ ਕੈਦੀਆਂ ਦੇ ਨਾਂ ਦਰਜ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ, ਅਮਜਦ ਅਲੀ, ਬਸ਼ਾਰਤ, ਮੁਹੰਮਦ ਸ਼ਕੀਲ ਉਰਫ਼ ਨਾਜਮ ਅਲੀ, ਮੁਹੰਮਦ ਅਸਲਮ ਉਰਫ਼ ਪਹਿਲਵਾਨ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਸਰਵਣ ਸਿੰਘ ਉਰਫ਼ ਸਾਮਾ, ਸਾਜਨਪ੍ਰੀਤ ਸਿੰਘ ਉਰਫ਼ ਟਿੱਕਾ, ਨਵੀਨ ਕੁਮਾਰ ਉਰਫ਼ ਮੀਨੂੰ, ਕਮਲ ਕੁਮਾਰ, ਦਾਨਿਸ਼ ਕੁਮਾਰ ਸ਼ਰਮਾ, ਸਰਵਣ ਸਿੰਘ, ਸਵਿੰਦਰ ਸਿੰਘ ਉਰਫ਼ ਭੋਲਾ, ਮਹਿਕਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਵਰਿੰਦਰ ਸਿੰਘ, ਦਿਲਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ, ਹਰਦੀਪ ਸਿੰਘ, ਅਨਮੋਲ ਸਿੰਘ, ਹਰਪ੍ਰੀਤ ਸਿੰਘ, ਵਰਿੰਦਰ ਮਿੱਠੂ, ਦਾਨਿਸ਼ ਗਿੱਲ, ਰਣਜੋਧ ਸਿੰਘ ਵਜੋਂ ਦੱਸੀ ਹੈ। ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਦੀਆਂ ਬੈਰਕਾਂ ਵਿਚ ਕੁਝ ਕੈਦੀ ਅਤੇ ਹਵਾਲਾਤੀ ਮੋਬਾਇਲ ਫ਼ੋਨ ਦੀ ਵਰਤੋਂ ਕਰ ਰਹੇ ਹਨ। ਇਸ ਅਧਾਰ ’ਤੇ ਪੁਲਿਸ ਨੇ ਛਾਪੇਮਾਰੀ ਕਰ ਕੇ ਉਕਤ ਬੈਰਕ ਵਿਚ ਰਹਿੰਦੇ ਕੈਦੀਆਂ ਦੇ ਕਬਜ਼ੇ ਵਿਚੋਂ 25 ਮੋਬਾਈਲ ਫੋਨ, 17 ਸਿਮ ਕਾਰਡ, 66 ਬੰਡਲ ਬੀੜੀਆਂ ਅਤੇ ਹੀਟਰ ਦੀ ਇਕ ਤਾਰ ਬਰਾਮਦ ਕੀਤੀ।






