ਕੈਨੇਡਾ ‘ਚ ਹੋ ਰਹੇ ਸੜਕ ਹਾਦਸਿਆਂ ‘ਚ ਆਏ ਦਿਨ ਪੰਜਾਬੀ ਨੌਜਵਾਨਾਂ ਦੀਆਂ ਦੁਖਦਾਈ ਮੌਤਾਂ ਹੋਣ ਦਾ ਸਿਲਸਿਲਾ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ। ਪਿਛਲੇ ਕੁਝ ਮਹੀਨਿਆਂ ‘ਚ ਵੱਖ-ਵੱਖ ਸੜਕ ਹਾਦਸਿਆਂ ‘ਚ ਹੋਈਆਂ ਅਜਿਹੀਆਂ ਮੌਤਾਂ ਮਗਰੋਂ ਹੁਣ ਅਜਿਹੀ ਇਕ ਹੋਰ ਮਨਹੂਸ ਘਟਨਾ ਵਾਪਰਨ ਦੀ ਦੁਖਦਾਈ ਸੂਚਨਾ ਮਿਲੀ ਹੈ।
ਪ੍ਰਾਪਤ ਵੇਰਵਿਆਂ ਮੁਤਾਬਕ ਬੀਤੀ ਰਾਤ ਵੈਨਕੂਵਰ ਨੇੜੇ ਵਾਪਰੇ ਇਕ ਅਜਿਹੇ ਹੀ ਸੜਕੀ ਹਾਦਸੇ ‘ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਜੋ ਕਿ ਅਜੇ ਕੁਝ ਮਹੀਨੇ ਪਹਿਲੇ ਹੀ ਸੱਟਡੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਮ੍ਰਿਤਕ ਪੰਜਾਬੀ ਨੌਜਵਾਨ ਪੰਜਾਬ ਦੇ ਮਾਲਵਾ ਖੇਤਰ ‘ਚ ਪੈਂਦੇ ਤਲਵੰਡੀ ਭਾਈ ਇਲਾਕੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।






