ਅਮਰੀਕਾ ਤੇ ਵੈਨੇਜ਼ੂਏਲਾ ਦੇ ਵਿਚਕਾਰ ਲਗਾਤਾਰ ਤਣਾਅ ਵਧ ਰਿਹਾ ਹੈ। ਇਸ ਦੌਰਾਨ, ਅਮਰੀਕੀ ਫੌਜ ਨੇ ਕੈਰੇਬਿਆਈ ਸਮੁੰਦਰ ਤੇ ਵੈਨੇਜ਼ੁਏਲਾ ਦੇ ਤੱਟ ‘ਤੇ ਇਕ ਸੁਪਰਸੋਨਿਕ ਤੇ ਭਾਰੀ ਬੰਬਾਰੀ ਕਰਨ ਵਾਲੇ ਜਹਾਜ਼ ਉਡਾਏ। ਰਿਪੋਰਟਾਂ ‘ਚ ਕੀਤੇ ਗਏ ਇਸ ਦਾਅਵੇ ਨੂੰ ਅਮਰੀਕੀ ਰਾਸ਼ਟਰਪਤੀ ਨੇ ਗਲਤ ਕਰਾਰ ਦਿੱਤਾ ਹੈ।
ਅਸਲ ਵਿੱਚ, ਇਹ ਇਕ ਹਫ਼ਤੇ ‘ਚ US ਮਿਲਟਰੀ ਏਅਰਕ੍ਰਾਫਟ ਦਾ ਦੂਜਾ ਅਜਿਹਾ ਸ਼ਕਤੀ ਪ੍ਰਦਰਸ਼ਨ ਸੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੰਬਾਂ ਦੀ ਵਰਖਾ ਕਰਨ ਵਾਲੇ ਜਹਾਜ਼ਾਂ ਦੀ ਇਹ ਉਡਾਣ ਉਸ ਸਮੇਂ ਹੋਈ ਹੈ, ਜਦੋਂ ਵਾਸ਼ਿੰਗਟਨ ਇਸ ਇਲਾਕੇ ‘ਚ ਕਥਿਤ ਡਰੱਗ ਤਸਕਰਾਂ ਖਿਲਾਫ਼ ਮਿਲਟਰੀ ਕੈਂਪੇਨ ਚਲਾ ਰਿਹਾ ਹੈ।
ਵੀਰਵਾਰ ਨੂੰ B-1B ਦੀ ਭਰੀ ਉਡਾਣ
ਦੱਸਿਆ ਜਾ ਰਿਹਾ ਹੈ ਕਿ ਟ੍ਰੈਕਿੰਗ ਵੈਬਸਾਈਟ Flightradar24 ਦੇ ਇਕ ਡਾਟਾ ਤੋਂ ਪਤਾ ਲੱਗਾ ਹੈ ਕਿ ਵੀਰਵਾਰ ਦੁਪਹਿਰ ਨੂੰ ਇਕ B-1B ਵੈਨੇਜ਼ੂਏਲਾ ਦੇ ਤਟ ਵੱਲ ਉਡਾਣ ਭਰ ਰਿਹਾ ਸੀ। ਇਸ ਤੋਂ ਬਾਅਦ ਉਸਨੇ ਯੂ-ਟਰਨ ਲਿਆ ਤੇ ਫਿਰ ਵਾਪਸ ਚਲਾ ਗਿਆ ਜਿਸ ਤੋਂ ਬਾਅਦ ਇਹ ਦਿਖਾਈ ਨਹੀਂ ਦਿੱਤਾ।
ਹਾਲਾਂਕਿ, ਵ੍ਹਾਈਟ ਹਾਊਸ ‘ਚ ਇਕ ਪ੍ਰੋਗਰਾਮ ਦੌਰਾਨ ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਅਮਰੀਕਾ ਨੇ ਵੈਨੇਜ਼ੂਏਲਾ ਨੇੜੇ B-1B ਭੇਜੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਗਲਤ ਹੈ ਅਤੇ ਇਹ ਵੀ ਕਿਹਾ ਕਿ ਅਮਰੀਕਾ ਕਈ ਕਾਰਨਾਂ ਕਰਕੇ ਵੈਨੇਜ਼ੂਏਲਾ ਨਾਲ ਖੁਸ਼ ਨਹੀਂ ਹੈ।
ਯੂਐੱਸ ਮਿਲਟਰੀ ਨੇ ਕੀ ਕਿਹਾ?
ਇਸ ਬੌਮਰ ਜਹਾਜ਼ ਦੀ ਇਹ ਨਵੀਂ ਉਡਾਣ US ਦੇ B-52 ਬੌਮਰਸ ਦੇ ਵੈਨੇਜ਼ੂਏਲਾ ਦੇ ਤਟ ਨੇੜੇ ਕਈ ਘੰਟਿਆਂ ਤਕ ਚੱਕਰ ਲਗਾਉਣ ਦੇ ਲਗਪਗ ਇਕ ਹਫ਼ਤੇ ਬਾਅਦ ਹੋਈ ਹੈ।







