ਪੰਜਾਬ ਮੰਤਰੀ ਮੰਡਲ (Punjab Cabinet) ਦੀ ਮੁੱਖ ਮੰਤਰੀ ਰਿਹਾਇਸ਼ (CM Residence) ‘ਤੇ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ‘ਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੰਤਰੀ ਮੰਡਲ ਨੇ ਨਗਰ ਕੌਂਸਲ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਫੈਸਲਾ ਕੀਤਾ ਹੈ। ਲੁਧਿਆਣਾ ‘ਚ ਵੀ ਇਕ ਹੋਰ ਸਬ ਤਹਿਸੀਲ ਬਣਾਈ ਜਾਵੇਗੀ ਜਿਸ ਦਾ ਨਾਂ ਲੁਧਿਆਣਾ ਉੱਤਰੀ ਸਬ-ਤਹਿਸੀਲ ਹੋਵੇਗਾ ਜਿੱਥੇ ਇਕ ਨਾਇਬ ਤਹਿਸੀਲਦਾਰ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ। ਇਸ ਸਬ ਤਹਿਸੀਲ ‘ਚ ਇੱਕ ਕਾਨੂੰਗੋ ਤੇ ਚਾਰ ਪਟਵਾਰ ਸਰਕਲ ਸ਼ਾਮਿਲ ਕੀਤੇ ਜਾਣਗੇ। ਇਸੇ ਤਰ੍ਹਾਂ ਅੱਧਾ ਦਰਜਨ ਦੇ ਕਰੀਬ ਪਿੰਡਾਂ ਨੂੰ ਇਸ ਨਵੀਂ ਸਬ-ਤਹਿਸੀਲ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਡੇਰਾਬੱਸੀ ‘ਚ 100 ਬੈੱਡ ਦਾ ESI ਹਸਪਤਾਲ ਖੋਲ੍ਹਣ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਡੇਰਾਬੱਸੀ ਵਿਖੇ 100 ਬੈੱਡ ਦਾ ਈਐਸਆਈ ਹਸਪਤਾਲ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਹਸਪਤਾਲ ਕੇਂਦਰ ਸਰਕਾਰ ਵੱਲੋਂ ਖੋਲ੍ਹਿਆ ਜਾਵੇਗਾ ਤੇ ਪੰਜਾਬ ਸਰਕਾਰ ਨੇ ਚਾਰ ਏਕੜ ਜ਼ਮੀਨ ਦੇਣ ਦੇ ਪ੍ਰਸਤਾਵ ‘ਤੇ ਵੀ ਮੋਹਰ ਲਗਾ ਦਿੱਤੀ ਹੈ। ਮੰਤਰੀ ਮੰਡਲ ਨੇ ਖੇਡ ਵਿਭਾਗ ‘ਚ ਮੈਡੀਕਲ ਕੋਟੇ ਦੀਆਂ 100 ਤੋਂ ਜ਼ਿਆਦਾ ਅਸਾਮੀਆਂ ਭਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ







