ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕਲਾਉਡ ਸੀਡਿੰਗ ਲਈ ਆਈਆਈਟੀ ਕਾਨਪੁਰ ਦੇ ਏਅਰਕ੍ਰਾਫਟ ਸੇਸਨਾ ਨੇ ਕਾਨਪੁਰ ਤੋਂ ਟੇਕ ਆਫ ਕਰ ਲਿਆ ਹੈ। ਜਦੋਂ ਇਹ ਮੇਰਠ ਪਹੁੰਚੇਗਾ, ਤਦ ਮੌਸਮੀ ਹਾਲਾਤ ਦੇ ਆਧਾਰ ‘ਤੇ ਅਗਲੇ ਸ਼ਡਿਊਲ ਦੀ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਵੇਰੇ ਏਅਰਕ੍ਰਾਫਟ ਇਸ ਲਈ ਉਡਾਣ ਨਹੀਂ ਭਰ ਸਕਿਆ ਕਿਉਂਕਿ ਕਾਨਪੁਰ ‘ਚ ਦ੍ਰਿਸ਼ਤਾ ਦਾ ਪੱਧਰ ਬਹੁਤ ਵਧੀਆ ਨਹੀਂ ਸੀ। ਸਿਰਸਾ ਦੇ ਅਨੁਸਾਰ, ਸੋਮਵਾਰ ਨੂੰ ਵੀ ਕਲਾਉਡ ਸੀਡਿੰਗ ਦੀ ਯੋਜਨਾ ਬਣਾਈ ਗਈ ਸੀ ਪਰ ਦ੍ਰਿਸ਼ਤਾ ਦਾ ਪੱਧਰ ਚੰਗਾ ਨਾ ਹੋਣ ਕਾਰਨ ਇਹ ਕਾਰਵਾਈ ਟਲ ਗਈ ਸੀ। ਕਲਾਉਡ ਸੀਡਿੰਗ ਲਈ ਬਾਦਲ ਵੀ ਥੋੜ੍ਹੇ ਹੇਠਾਂ ਯਾਨਿ ਕਿ ਵੱਧ ਤੋਂ ਵੱਧ ਪੰਜ ਹਜ਼ਾਰ ਮੀਟਰ ਦੀ ਉਚਾਈ ‘ਤੇ ਹੋਣੇ ਚਾਹੀਦੇ ਹਨ, ਇਸ ਤੋਂ ਉੱਪਰ ਨਹੀਂ।
ਇਸ ਤੋਂ ਪਹਿਲਾਂ, ਆਈਟੀਓ ਛਠ ਘਾਟ ‘ਤੇ ਸਵੇਰੇ ਸਿਰਸਾ ਨੇ ਕਿਹਾ ਸੀ ਕਿ ਰਾਜਧਾਨੀ ‘ਚ ਪਹਿਲਾ ਕਲਾਉਡ ਸੀਡਿੰਗ ਪ੍ਰੀਖਣ ਅੱਜ ਕੀਤਾ ਜਾਵੇਗਾ। ਜੇਕਰ ਦ੍ਰਿਸ਼ਤਾ ਵਿਚ ਸੁਧਾਰ ਹੋਣ ‘ਤੇ ਇਸ ਅਭਿਆਸ ਲਈ ਸਜਿਆ ਜਹਾਜ਼ ਕਾਨਪੁਰ ਤੋਂ ਆ ਜਾਵੇਗਾ। ਕਾਨਪੁਰ ‘ਚ ਦ੍ਰਿਸ਼ਤਾ 2,000 ਮੀਟਰ ਤਕ ਹੈ, ਜਿਵੇਂ ਹੀ ਇਹ 5,000 ਮੀਟਰ ਤਕ ਪਹੁੰਚੇਗੀ, ਜਹਾਜ਼ ਪ੍ਰੀਖਣ ਲਈ ਉਡਾਣ ਭਰੇਗਾ।






