ਗੁਰਦੁਆਰਾ ਛੇਹਰਟਾ ਸਾਹਿਬ ਨੇੜੇ ਐਕਟਿਵਾ ਸਵਾਰ ਨੌਜਵਾਨਾਂ ਨੇ ਵਰਿੰਦਰ ਨਾਮ ਦੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਗੋਲੀ ਵਰਿੰਦਰ ਦੀ ਗਰਦਨ ਵਿੱਚ ਲੱਗੀ। ਵਰਿੰਦਰ ਸਵੇਰੇ 8 ਵਜੇ ਆਪਣੇ ਬੱਚਿਆਂ ਨੂੰ ਆਪਣੀ ਐਕਟਿਵਾ ‘ਤੇ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ ਜਦੋਂ ਗੁਰਦੁਆਰਾ ਸਾਹਿਬ ਨੇੜੇ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਵਰਿੰਦਰ ਪੰਜਾਬ ਸਰਕਾਰ ਲਈ ਗੱਡੀ ਚਲਾਉਂਦਾ ਸੀ।




