ਇੱਥੋਂ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ (ਆਰ.ਜੀ.ਆਈ.ਏ.) ਹਵਾਈ ਅੱਡੇ ਨੂੰ ਈਮੇਲ ਆਈ ਕਿ ਐਮਸਟਰਡਮ ਤੋਂ ਕੇ.ਐਲ.ਐਮ. ਏਅਰਲਾਈਨਜ਼ ਦੀ ਇੱਕ ਉਡਾਣ ਵਿਚ ਬੰਬ ਹੈ। ਇਸ ਤੋਂ ਬਾਅਦ ਪੁਲੀਸ ਨੇ ਹਵਾਈ ਅੱਡੇ ’ਤੇ ਸੁਰੱਖਿਆ ਪ੍ਰਬੰਧ ਕੀਤੇ ਤੇ ਜਾਂਚ ਪ੍ਰਕਿਰਿਆ ਆਰੰਭੀ ਪਰ ਇਹ ਧਮਕੀ ਝੂਠੀ ਨਿਕਲੀ। ਪੁਲੀਸ ਨੇ ਦੱਸਿਆ ਕਿ ਆਰ.ਜੀ.ਆਈ. ਹਵਾਈ ਅੱਡੇ ’ਤੇ ਐਤਵਾਰ ਦੇਰ ਰਾਤ ਐਮਸਟਰਡਮ-ਹੈਦਰਾਬਾਦ (ਕੇ.ਐਲ. 873) ਉਡਾਣ ਲਈ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ।
ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਜਹਾਜ਼ ਹੈਦਰਾਬਾਦ ਵਿੱਚ ਸੁਰੱਖਿਅਤ ਉਤਰਿਆ ਗਿਆ ਅਤੇ ਸਾਰੇ ਮਿਆਰੀ ਸੁਰੱਖਿਆ ਪ੍ਰੋਟੋਕੋਲ ਅਪਣਾਏ ਗਏ।
ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਜਾਂਚ ਕੀਤੀ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਹ ਇੱਕ ਝੂਠੀ ਈਮੇਲ ਸੀ।
ਪੁਲੀਸ ਨੇ ਕਿਹਾ ਕਿ ਉਡਾਣ ਸੋਮਵਾਰ ਨੂੰ ਹੈਦਰਾਬਾਦ ਤੋਂ ਐਮਸਟਰਡਮ ਲਈ ਵੀ ਰਵਾਨਾ ਹੋਈ।
ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀ.ਟੀ.ਆਈ.







