ਪੱਛਮੀ ਬੰਗਾਲ ਵਿਚ ਟੀਐਮਸੀ ਦੇ ਆਈਟੀ ਦੇ ਮੁਖੀ ਦੇ ਘਰ ਤੇ ਦਫਤਰ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਵਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਟੀਐਮਸੀ ਵਲੋਂ ਦਿੱਲੀ ਤੋਂ ਪੱਛਮੀ ਬੰਗਾਲ ਤਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮਾਮਲੇ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈਡੀ ’ਤੇ ਦੋ ਐਫਆਈਆਰ ਦਰਜ ਕਰਵਾ ਦਿੱਤੀਆਂ ਹਨ। ਦੂਜੇ ਪਾਸੇ ਕਲਕੱਤਾ ਹਾਈ ਕੋਰਟ ਵਿਚ ਅੱਜ ਵੱਡੀ ਗਿਣਤੀ ਟੀਐਮਸੀ ਦੇ ਸਮਰਥਕ ਜੁਟੇ ਤੇ ਹੰਗਾਮੇ ਕਾਰਨ ਈਡੀ ਦੀ ਪਟੀਸ਼ਨ ’ਤੇ ਅੱਜ ਸੁਣਵਾਈ ਟਾਲ ਦਿੱਤੀ ਗਈ। ਇਸ ਮਾਮਲੇ ਵਿਚ ਈਡੀ ਨੇ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਮਮਤਾ ਬੈਨਰਜੀ ਨੇ ਛਾਪਿਆਂ ਵਿਚ ਦਖਲਅੰਦਾਜ਼ੀ ਕੀਤੀ ਹੈ ਜਿਸ ਕਾਰਨ ਮਮਤਾ ਖ਼ਿਲਾਫ਼ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਆਪਣੇ ਰੋਸ ਮਾਰਚ ਦੀਆਂ ਐਕਸ ’ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।







