ਪੰਜਾਬ ਸਰਕਾਰ ਨੇ ਤਿੰਨ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਹੈ। ਪੰਜਾਬ ਦੇ ਮੁੱਖ ਸਕੱਤਰ ਕੇ ਏਪੀ ਸਿਨਹਾ ਨੇ ਅੱਜ ਪੱਤਰ ਜਾਰੀ ਕੀਤਾ ਜਿਸ ਅਨੁਸਾਰ ਅਨਿੰਦਿਤਾ ਮਿੱਤਰਾ ਨੂੰ ਮੁੱਖ ਚੋਣ ਅਫਸਰ ਲਾਇਆ ਗਿਆ ਹੈ ਪਨਸਪ ਦੀ ਡਾਇਰੈਕਟਰ ਸੋਨਾਲੀ ਗਿਰੀ ਨੂੰ ਸਕੂਲ ਤੇ ਹਾਇਰ ਐਜੂਕੇਸ਼ਨ ਦਾ ਪ੍ਰਬੰਧਕੀ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗਿਰੀਸ਼ ਦਿਆਲਨ ਨੂੰ ਰਜਿਸਟਰਾਰ ਸਹਿਕਾਰੀ ਸਭਾਵਾਂ ਤੇ ਹੋਰ ਚਾਰਜ ਦਿੱਤੇ ਗਏ ਹਨ।







