ਸੁਪਰੀਮ ਕੋਰਟ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (NBEMS) ਨੂੰ NEET-PG 2025-26 ਲਈ ਯੋਗਤਾ ਕੱਟ-ਆਫ ਨੂੰ ਘਟਾਉਣ ਦੇ ਫੈਸਲੇ ’ਤੇ ਹੈਰਾਨਗੀ ਜ਼ਾਹਰ ਕਰਦਿਆਂ ਇਸ ਮਾਮਲੇ ’ਤੇ ਜਵਾਬ ਮੰਗਿਆ ਹੈ।
ਜਸਟਿਸ ਪੀ.ਐਸ. ਨਰਸਿਮਹਾ ਅਤੇ ਅਲੋਕ ਅਰਾਧੇ ਦੇ ਬੈਂਚ ਨੇ NBEMS ਨੂੰ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੰਦਿਆਂ ਇਸ ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਬਾਅਦ ਤੈਅ ਕਰ ਦਿੱਤੀ। ਨੈਸ਼ਨਲ ਆਫ ਐਗਜਾਮਿਨੇਸ਼ਨ ਇਨ ਮੈਡੀਕਲ ਸਾਇੰਸ ਨੇ ਬੀਤੇ ਦਿਨੀਂ (NEET) PG ਕੁਆਲੀਫਾਈਂਗ ਕਟ-ਆਫ ਨੂੰ ਘੱਟ ਕਰ ਦਿੱਤਾ ਸੀ।







