Iran-Israel War: ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਫੌਜ ਨੇ ਇਰਾਨੀ ਖੁਫੀਆ ਮੰਤਰੀ ਇਸਮਾਈਲ ਖਤੀਬ ਨੂੰ ਮਾਰ ਦਿੱਤਾ ਹੈ। ਖਤੀਬ ਦੀ ਮੌਤ ਇਜ਼ਰਾਈਲ ਵੱਲੋਂ ਚੋਟੀ ਦੇ ਇਰਾਨੀ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਅਤੇ ਅਰਧ-ਸੈਨਿਕ ਰੈਵੋਲਿਊਸ਼ਨਰੀ ਗਾਰਡ ਦੀ ਆਲ-ਵਲੰਟੀਅਰ ਬਸੀਜ ਫੋਰਸ ਦੇ ਮੁਖੀ ਨੂੰ ਮਾਰਨ ਤੋਂ ਬਾਅਦ ਹੋਈ ਹੈ।
ਬੁੱਧਵਾਰ ਨੂੰ ਹੀ, ਇਰਾਨ ਨੇ ਇਜ਼ਰਾਈਲ ਅਤੇ ਗੁਆਂਢੀ ਖਾੜੀ ਦੇਸ਼ਾਂ ਵੱਲ ਹਮਲੇ ਕੀਤੇ,ਜਿਸ ਦੌਰਾਨ ਸੰਯੁਕਤ ਅਰਬ ਅਮੀਰਾਤ ਅਤੇ ਕਤਰ ਵਿੱਚ ਧਮਾਕੇ ਸੁਣੇ ਗਏ ਅਤੇ ਸਾਊਦੀ ਅਰਬ ਵਿੱਚ ਇੰਟਰਸੈਪਸ਼ਨ (ਹਮਲੇ ਰੋਕਣ) ਦੀਆਂ ਰਿਪੋਰਟਾਂ ਮਿਲੀਆਂ। ਇਹ ਹਮਲੇ ਇਰਾਨੀ ਸਰਕਾਰੀ ਮੀਡੀਆ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੋਏ ਕਿ ਇਜ਼ਰਾਈਲੀ ਫੌਜ ਨੇ ਰਾਤੋ-ਰਾਤ ਕੀਤੇ ਹਮਲੇ ਵਿੱਚ ਚੋਟੀ ਦੇ ਇਰਾਨੀ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਦੇ ਨਾਲ-ਨਾਲ ਜਨਰਲ ਗੋਲਮ ਰੇਜ਼ਾ ਸੁਲੇਮਾਨੀ ਨੂੰ ਵੀ ਮਾਰ ਦਿੱਤਾ ਹੈ,ਜੋ ਕਿ ਰੈਵੋਲਿਊਸ਼ਨਰੀ ਗਾਰਡ ਦੀ ਬਸੀਜ ਫੋਰਸ ਦੇ ਮੁਖੀ ਸਨ ਅਤੇ ਪ੍ਰਦਰਸ਼ਨਾਂ ਨੂੰ ਦਬਾਉਣ ਵਿੱਚ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਸਨ।
ਮੱਧ ਬੇਰੂਤ ਦੇ ਬਾਚੌਰਾ ਵਿੱਚ ਇੱਕ ਇਜ਼ਰਾਈਲੀ ਹਵਾਈ ਹਮਲੇ ਨੇ ਇੱਕ ਅਪਾਰਟਮੈਂਟ ਇਮਾਰਤ ਨੂੰ ਨਿਸ਼ਾਨਾ ਬਣਾਇਆ,ਜਿਸ ਨਾਲ ਦਿਨ ਚੜ੍ਹਦਿਆਂ ਹੀ ਇਹ ਪੂਰੀ ਤਰ੍ਹਾਂ ਤਬਾਹ ਹੋ ਗਈ। ਲਿਬਨਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਬੁੱਧਵਾਰ ਤੜਕੇ ਮੱਧ ਬੇਰੂਤ ਦੇ ਹੋਰ ਇਲਾਕਿਆਂ ਵਿੱਚ ਰਿਹਾਇਸ਼ੀ ਅਪਾਰਟਮੈਂਟਾਂ ‘ਤੇ ਹੋਏ ਦੋ ਪਹਿਲੇ ਹਮਲਿਆਂ ਵਿੱਚ ਘੱਟੋ-ਘੱਟ ਛੇ ਲੋਕ ਮਾਰੇ ਗਏ ਅਤੇ 24 ਹੋਰ ਜ਼ਖਮੀ ਹੋ ਗਏ।
ਇਰਾਨ ਨਾਲ ਅਮਰੀਕਾ-ਇਜ਼ਰਾਈਲ ਜੰਗ ਵਿੱਚ ਇਰਾਨ ਵਿੱਚ ਘੱਟੋ-ਘੱਟ 1,300 ਲੋਕ,ਲਿਬਨਾਨ ਵਿੱਚ 900 ਤੋਂ ਵੱਧ ਅਤੇ ਇਜ਼ਰਾਈਲ ਵਿੱਚ 14 ਲੋਕ ਮਾਰੇ ਗਏ ਹਨ,ਇਹ ਜਾਣਕਾਰੀ ਉਨ੍ਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਦਿੱਤੀ ਹੈ। ਅਮਰੀਕੀ ਫੌਜ ਦਾ ਕਹਿਣਾ ਹੈ ਕਿ 13 ਅਮਰੀਕੀ ਸੇਵਾ ਮੈਂਬਰ ਮਾਰੇ ਗਏ ਹਨ ਅਤੇ ਲਗਪਗ 200 ਜ਼ਖਮੀ ਹੋਏ ਹਨ।
ਇਜ਼ਰਾਇਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਟਜ਼ ਨੇ ਬਿਆਨ ’ਚ ਕਿਹਾ ਕਿ ਦੋਵੇਂ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਅਤੇ ਜਨਰਲ ਗੁਲਾਮ ਰਜ਼ਾ ਸੁਲੇਮਾਨੀ ਲੰਘੀ ਰਾਤ ਮਾਰੇ ਗਏ ਹਨ। ਇਰਾਨ ਦੇ ਸਰਕਾਰੀ ਮੀਡੀਆ ਨੇ ਹਾਲਾਂਕਿ ਦੋਵਾਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ, ਸਿਰਫ ਇੰਨਾ ਹੀ ਕਿਹਾ ਗਿਆ ਕਿ ਲਾਰੀਜਾਨੀ ਦੇ ਦਫ਼ਤਰ ਵੱਲੋਂ ਜਲਦੀ ਕੋਈ ਬਿਆਨ ਦਿੱਤਾ ਜਾਵੇਗਾ। ਇਜ਼ਰਾਈਲ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਇਜ਼ਰਾਇਲੀ ਫੌਜ ਨੇ ਤਹਿਰਾਨ ਤੇ ਲਿਬਨਾਨ ਵਿੱਚ ਇਰਾਨ ਹਮਾਇਤੀ ਹਿਜ਼ਬੁੱਲਾ ਦਹਿਸ਼ਤਗਰਦਾਂ ਖ਼ਿਲਾਫ਼ ਹਮਲੇ ਤੇਜ਼ ਕੀਤੇ ਹਨ।
ਲਾਰੀਜਾਨੀ ਇਰਾਨ ਦੇ ਸਭ ਤੋਂ ਮਕਬੂਲ ਸਿਆਸੀ ਪਰਿਵਾਰਾਂ ’ਚੋਂ ਇਕ ਨਾਲ ਸਬੰਧ ਰੱਖਦਾ ਸੀ। ਸਾਬਕਾ ਸੰਸਦੀ ਸਪੀਕਰ ਤੇ ਸੀਨੀਅਰ ਨੀਤੀ ਸਲਾਹਕਾਰ ਲਾਰੀਜਾਨੀ ਨੂੰ ਟਰੰਪ ਪ੍ਰਸ਼ਾਸਨ ਨਾਲ ਪਰਮਾਣੂ ਗੱਲਬਾਤ ਲਈ ਮਰਹੂਮ ਖਮੇਨੇਈ ਦਾ ਰਣਨੀਤਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਸੁਲੇਮਾਨੀ ਬਾਸਿਜ ਮਿਲੀਸ਼ੀਆ ਬਲਾਂ ਦਾ ਮੁਖੀ ਸੀ। ਇਰਾਨ ਵਿੱਚ ਹਾਲੀਆ ਪ੍ਰਦਰਸ਼ਨਾਂ ਨੂੰ ਦਬਾਉਣ ਵਿਚ ਬਾਸਿਜ ਬਲਾਂ ਦੀ ਅਹਿਮ ਭੂਮਿਕਾ ਸੀ। ਇਜ਼ਰਾਈਲ ਨੇ ਇਰਾਨ ਵੱਲੋਂ ਵੱਡੇ ਤੜਕੇ ਤਲ ਅਵੀਵ ਤੇ ਹੋਰਨਾਂ ਟਿਕਾਣਿਆਂ ਵੱਲ ਦੋ ਮਿਜ਼ਾਈਲਾਂ ਦਾਗ਼ਣ ਦਾ ਦਾਅਵਾ ਕੀਤਾ ਹੈ। ਹਿਜ਼ਬੁੱਲਾ ਨੇ ਵੀ ਇਜ਼ਰਾਈਲ ਦੇ ਉੱਤਰ ਨੂੰ ਨਿਸ਼ਾਨਾ ਬਣਾਇਆ ਹੈ।
ਉੱਧਰ, ਇਰਾਨ ਤੋਂ ਆਉਣ ਵਾਲੀਆਂ ਮਿਜ਼ਾਈਲਾਂ ਕਰਕੇ ਦੁਬਈ, ਜੋ ਕੌਮਾਂਤਰੀ ਯਾਤਰਾ ਲਈ ਪ੍ਰਮੁੱਖ ਆਵਾਜਾਈ ਕੇਂਦਰ ਹੈ, ਨੂੰ ਆਪਣਾ ਹਵਾਈ ਖੇਤਰ ਥੋੜ੍ਹੇ ਸਮੇਂ ਲਈ ਬੰਦ ਕਰਨਾ ਪਿਆ, ਹਾਲਾਂਕਿ ਇਸ ਰੋਕ ਨੂੰ ਜਲਦੀ ਹੀ ਹਟਾ ਦਿੱਤਾ ਗਿਆ। ਇਸ ਦੌਰਾਨ ਇਰਾਨ ਨੇ ਆਪਣੇ ਖਾੜੀ ਅਰਬ ਮੁਲਕਾਂ ’ਤੇ ਹਮਲਿਆਂ ਨਾਲ ਊਰਜਾ ਬੁਨਿਆਦੀ ਢਾਂਚੇ ’ਤੇ ਦਬਾਅ ਬਣਾ ਕੇ ਰੱਖਿਆ ਹੈ। ਇਰਾਨ ਨੇ ਓਮਾਨ ਦੀ ਖਾੜੀ ਨਾਲ ਲੱਗਦੇ ਯੂ ਏ ਈ ਦੇ ਪੂਰਬੀ ਸਾਹਿਲ ਉੱਤੇ ਫੁਜੇਰਾਹ ਵਿੱਚ ਤੇਲ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਹੈ। ਡਰੋਨ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ਹੇਰ ਕਲੀਬਾਫ਼ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਕੋਲ ਹਰਮੁਜ਼ ਜਲ ਮਾਰਗ ਤੋਂ ਲੰਘਦੇ ਬੇੜਿਆਂ ਦੀ ਆਵਾਜਾਈ ’ਤੇ ਦਬਾਅ ਬਣਾਉਣ ਤੋਂ ਛੁਟ ਕੋਈ ਚਾਰਾ ਨਹੀਂ ਹੈ।






