ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਸ਼ੁੱਕਰਵਾਰ ਸਵੇਰੇ ਜਲੰਧਰ ਵਿੱਚ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਪੀ.ਏ.ਪੀ. ਚੌਕ ਨੇੜੇ ਅੰਮ੍ਰਿਤਸਰ ਵਾਪਸ ਜਾਣ ਲਈ ਬੱਸ ਦੀ ਉਡੀਕ ਕਰਦੇ ਸਮੇਂ ਹੋਇਆ। ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਇਸ ਸਮੇਂ ਉਨ੍ਹਾਂ ਦਾ ਸਿਵਲ ਹਸਪਤਾਲ, ਜਲੰਧਰ ਵਿੱਚ ਇਲਾਜ ਚੱਲ ਰਿਹਾ ਹੈ।
ਰਿਪੋਰਟ ਅਨੁਸਾਰ ਡਾ. ਬਜਾਜ ਆਪਣੀ ਮਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਜਲੰਧਰ ਆਏ ਸਨ। ਸ਼ੁੱਕਰਵਾਰ ਸਵੇਰੇ ਉਹ ਅੰਮ੍ਰਿਤਸਰ ਵਾਪਸ ਜਾਣ ਲਈ ਪੀ.ਏ.ਪੀ. ਚੌਕ ’ਤੇ ਬੱਸ ਦੀ ਉਡੀਕ ਕਰ ਰਹੇ ਸਨ।
ਚਸ਼ਮਦੀਦਾਂ ਦੇ ਅਨੁਸਾਰ ਜਦੋਂ ਇੱਕ ਟਰੱਕ ਡਰਾਈਵਰ ਟਰੱਕ ਬੈਕ (ਪਿੱਛੇ) ਕਰ ਰਿਹਾ ਸੀ। ਡਰਾਈਵਰ ਨੇ ਡਾਕਟਰ ਬਜਾਜ ਨੂੰ ਆਪਣੇ ਪਿੱਛੇ ਖੜ੍ਹੇ ਨਹੀਂ ਦੇਖਿਆ ਅਤੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੁਰਘਟਨਾ ਤੋਂ ਬਾਅਦ, ਲੋਕਾਂ ਨੇ ਟਰੱਕ ਨੂੰ ਰੋਕਿਆ ਅਤੇ ਜ਼ਖਮੀ ਡਾਕਟਰ ਬਜਾਜ ਨੂੰ ਬਾਹਰ ਕੱਢਿਆ।
ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਘਟਨਾ ਦੀ ਸੂਚਨਾ ਦਿੱਤੀ ਗਈ। ਫਿਰ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ, ਜਲੰਧਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਇੱਕ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ। ਇਸ ਹਾਦਸੇ ਵਿੱਚ ਡਾ. ਬਜਾਜ ਦੇ ਸਰੀਰ ਦੇ ਕਈ ਹਿੱਸਿਆਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ, ਉਨ੍ਹਾਂ ਦੀ ਹਾਲਤ ਇਸ ਵੇਲੇ ਸਥਿਰ ਹੈ।