ਬਰਨਾਲਾ ਦੇ ਸਿਆਸੀ ਹਲਕਿਆਂ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲੰਬੇ ਇੰਤਜ਼ਾਰ ਤੇ ਸਿਆਸੀ ਸਰਗਰਮੀਆਂ ਤੋਂ ਬਾਅਦ, ਹਸਨਪ੍ਰੀਤ ਭਾਰਦਵਾਜ ਨੂੰ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ ਵਜੋਂ ਚੁਣ ਲਿਆ ਗਿਆ ਹੈ। ਇਸ ਇਤਿਹਾਸਕ ਚੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਤੇ ਪਾਰਟੀ ਵਰਕਰਾਂ ‘ਚ ਖੁਸ਼ੀ ਦੀ ਲਹਿਰ ਹੈ।
ਹਸਨਪ੍ਰੀਤ ਭਾਰਦਵਾਜ ਨੇ ਨਗਰ ਨਿਗਮ ਚੋਣਾਂ ‘ਚ ਵਾਰਡ ਨੰਬਰ 44 ਤੋਂ ਸ਼ਾਨਦਾਰ ਚੋਣ ਜਿੱਤ ਹਾਸਲ ਕਰਕੇ ਕੌਂਸਲਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਵਾਰਡ ਦੇ ਲੋਕਾਂ ‘ਚ ਬਲਕਿ ਪੂਰੇ ਸ਼ਹਿਰ ਤੇ ਬਰਨਾਲਾ ਜ਼ਿਲ੍ਹੇ ਦੇ ਉਨ੍ਹਾਂ ਦੀ ਚੰਗੀ ਪਕੜ ਤੇ ਦਿੱਤੇ ਗਏ ਭਰੋਸੇ ਸਦਕਾ ਵੀਰਵਾਰ ਨੂੰ ਉਹ ਸ਼ਹਿਰ ਦੇ ਸਭ ਤੋਂ ਸਰਵਉੱਚ ਪ੍ਰਸ਼ਾਸਨਿਕ ਤੇ ਸਿਆਸੀ ਅਹੁਦੇ (ਮੇਅਰ) ‘ਤੇ ਬਿਰਾਜਮਾਨ ਹੋਣ ‘ਚ ਕਾਮਯਾਬ ਰਹੇ ਹਨ।





